ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਇਲੀ ਫੌਜ ਨੇ ਭਾਰਤ ਦਾ ਗਲਤ ਨਕਸ਼ਾ ਪੋਸਟ ਕਰਨ ਲਈ ਮੁਆਫ਼ੀ ਮੰਗੀ

01:01 PM Jun 14, 2025 IST
featuredImage featuredImage
Photo IDF/X

ਯੇਰੂਸ਼ਲਮ, 14 ਜੂਨ

Advertisement

ਇਜ਼ਰਾਇਲੀ ਫੌਜ ਨੇ ਜੰਮੂ-ਕਸ਼ਮੀਰ ਨੂੰ ਪਾਕਿਸਤਾਨ ਦੇ ਹਿੱਸੇ ਵਜੋਂ ਦਰਸਾਉਂਦਾ ਗਲਤ ਨਕਸ਼ਾ ਪੋਸਟ ਕਰਨ ਲਈ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਸਬੰਧਤ ਨਕਸ਼ਾ  ‘‘ਸੀਮਾਵਾਂ ਨੂੰ ਸਹੀ ਢੰਗ ਨਾਲ ਦਰਸਾਉਣ ਵਿੱਚ ਅਸਫਲ ਰਿਹਾ।’’

ਇਜ਼ਰਾਇਲੀ ਫੌਜ ਵੱਲੋਂ ਨਕਸ਼ਾ ਪੋਸਟ ਕੀਤੇ ਜਾਣ ਤੋਂ ਬਾਅਦ ਭਾਰਤੀ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇਸ ’ਤੇ ਕੜਾ ਇਤਰਾਜ਼ ਜਤਾਇਆ ਸੀ। ਗ਼ੌਰਤਲਬ ਹੈ ਕਿ ਇਜ਼ਰਾਈਲੀ ਰੱਖਿਆ ਬਲਾਂ (IDF) ਨੇ ਸ਼ੁੱਕਰਵਾਰ ਨੂੰ ਇਹ ਨਕਸ਼ਾ ਆਪਣੇ ‘ਐਕਸ’ ਹੈਂਡਲ ’ਤੇ ਪੋਸਟ ਕੀਤਾ ਸੀ ਜਿਸ ਵਿੱਚ ਇਰਾਨੀ ਮਿਜ਼ਾਈਲਾਂ ਦੀ ਰੇਂਜ ਦਿਖਾਈ ਗਈ ਸੀ। ਇਸ ਪੋਸਟ ਦੀ ਭਾਰਤ ਵਿੱਚ ਸੋਸ਼ਲ ਮੀਡੀਆ ਉਪਭੋਗਤਾਵਾਂ ਦੁਆਰਾ ਆਲੋਚਨਾ ਕੀਤੀ ਗਈ ਸੀ।

Advertisement

ਇਸ ਸਬੰਧ ਵਿੱਚ ਇੱਕ ਉਪਭੋਗਤਾ ਨੇ ‘ਐਕਸ’ ’ਤੇ ਟਿੱਪਣੀ ਕੀਤੀ, ‘‘ਹੁਣ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਭਾਰਤ ਨਿਰਪੱਖ ਕਿਉਂ ਰਹਿੰਦਾ ਹੈ। ਕੂਟਨੀਤੀ ਵਿੱਚ ਕੋਈ ਵੀ ਅਸਲ ਵਿੱਚ ਤੁਹਾਡਾ ਮਿੱਤਰ ਨਹੀਂ ਹੁੰਦਾ।’’

ਇਜ਼ਰਾਇਲੀ ਰੱਖਿਆ ਬਲਾਂ (IDF) ਨੇ ‘ਐਕਸ’ ’ਤੇ ਕਿਹਾ, ‘‘ਇਹ ਪੋਸਟ ਖੇਤਰ ਦਾ ਇੱਕ ਚਿੱਤਰਨ ਹੈ। ਇਹ ਨਕਸ਼ਾ ਸੀਮਾਵਾਂ ਨੂੰ ਸਹੀ ਢੰਗ ਨਾਲ ਦਰਸਾਉਣ ਵਿੱਚ ਅਸਫਲ ਰਿਹਾ ਹੈ। ਇਸ ਤਸਵੀਰ ਕਾਰਨ ਪਹੁੰਚੀ ਕਿਸੇ ਵੀ ਠੇਸ ਲਈ ਅਸੀਂ ਮੁਆਫ਼ੀ ਚਾਹੁੰਦੇ ਹਾਂ।’’ ਇਜ਼ਰਾਈਲ ਨੇ ਆਪਣੀ ਪੋਸਟ ਵਿੱਚ ਇਰਾਨ ਦੇ ਖ਼ਿਲਾਫ਼ 'ਅਪਰੇਸ਼ਨ ਰਾਈਜ਼ਿੰਗ ਲਾਈਨ' ਸ਼ੁਰੂ ਕਰਨ ਨੂੰ ਜਾਇਜ਼ ਠਹਿਰਾਇਆ ਸੀ ਅਤੇ ਨਾਲ ਹੀ ਗਲਤ ਨਕਸ਼ਾ ਪੇਸ਼ ਕੀਤਾ ਸੀ।

IDF ਨੇ ਲਿਖਿਆ, ‘‘ਇਰਾਨ ਇੱਕ ਵਿਸ਼ਵਵਿਆਪੀ ਖ਼ਤਰਾ ਹੈ। ਇਜ਼ਰਾਈਲ ਅੰਤਿਮ ਨਿਸ਼ਾਨਾ ਨਹੀਂ ਹੈ, ਇਹ ਤਾਂ ਕੇਵਲ ਸ਼ੁਰੂਆਤ ਹੈ। ਸਾਡੇ ਕੋਲ ਕਾਰਵਾਈ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ।’’

ਵਿਵਾਦ ਤੋਂ ਬਾਅਦ ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਰੀਉਵੇਨ ਅਜ਼ਰ ਨੇ 'ਐਕਸ' 'ਤੇ ਇਸ ਨਕਸ਼ੇ ਨੂੰ ‘‘ਅਣਜਾਣੇ ਵਿੱਚ ਬਣਾਇਆ ਗਿਆ ਬੁਰਾ ਇਨਫੋਗ੍ਰਾਫਿਕਸ’’ ਕਰਾਰ ਦਿੱਤਾ। ਰਾਜਦੂਤ ਨੇ ਕਿਹਾ ਕਿ ਉਨ੍ਹਾਂ ਨੇ ਨਕਸ਼ੇ ਨੂੰ ਹਟਾਉਣ ਜਾਂ ਠੀਕ ਕਰਨ ਲਈ ਕਿਹਾ ਹੈ। ਭਾਰਤ ਹਮੇਸ਼ਾ ਕਹਿੰਦਾ ਰਿਹਾ ਹੈ ਕਿ ਜੰਮੂ-ਕਸ਼ਮੀਰ ਦੇਸ਼ ਦਾ ਅਟੁੱਟ ਅੰਗ ਹੈ। -ਪੀਟੀਆਈ

Advertisement
Tags :
Israeli Military Apologises Over Wrong India Map