Iran ਵੱਲੋਂ ਇਜ਼ਰਾਇਲੀ ਹਮਲਿਆਂ ਵਿੱਚ ਦੋ ਹੋਰ high-ranking ਜਨਰਲਾਂ ਦੀ ਮੌਤ ਹੋਣ ਦੀ ਪੁਸ਼ਟੀ
03:07 PM Jun 14, 2025 IST
ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਅਮਰੀਕੀ ਦੂਤਘਰ ਅੱਗੇ ਇਰਾਨ ਵਿੱਚ ਹੋ ਰਹੇ ਇਜ਼ਰਾਇਲੀ ਹਮਲਿਆਂ ਖ਼ਿਲਾਫ਼ ਇਰਾਨੀ ਝੰਡਾ ਫੜ ਕੇ ਪ੍ਰਦਰਸ਼ਨ ਕਰਦੇ ਹੋਏ ਪ੍ਰਦਰਸ਼ਨਕਾਰੀ। -ਫੋਟੋ: ਏਪੀ
ਦੁਬਈ, 14 ਜੂਨ
ਇਰਾਨ ਨੇ ਇਜ਼ਰਾਇਲੀ ਹਮਲਿਆਂ ਵਿੱਚ ਆਪਣੇ ਹਥਿਆਰਬੰਦ ਬਲਾਂ ਦੇ ਦੋ ਹੋਰ ਉੱਚ ਪੱਧਰੀ ਜਨਰਲਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਰਾਨ ਦੇ ਸਰਕਾਰੀ ਟੀਵੀ ਨੇ ਅੱਜ ਇਹ ਜਾਣਕਾਰੀ ਦਿੱਤੀ।
ਸਰਕਾਰੀ ਟੀਵੀ ਮੁਤਾਬਕ ਹਮਲਿਆਂ ਵਿੱਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਫੌਜ ਦੇ ਜਨਰਲ ਸਟਾਫ ਦੇ ਖ਼ੁਫੀਆ ਉਪ ਮੁਖੀ ਜਨਰਲ ਗੁਲਾਮ ਰਜ਼ਾ ਮਹਿਰਾਬੀ ਅਤੇ ਅਪਰੇਸ਼ਨਜ਼ ਬਰਾਂਚ ਦੇ ਉਪ ਮੁਖੀ ਜਨਰਲ ਮਹਿਦੀ ਰੱਬਾਨੀ ਵਜੋਂ ਹੋਈ ਹੈ। ਹਾਲਾਂਕਿ, ਇਹ ਨਹੀਂ ਦੱਸਿਆ ਗਿਆ ਹੈ ਕਿ ਦੋਹਾਂ ਦੀ ਮੌਤ ਕਿੱਥੇ ਹੋਈ। ਇਜ਼ਰਾਈਲ ਨੇ ਅੱਜ ਇਰਾਨ ’ਤੇ ਹਮਲੇ ਕੀਤੇ ਸਨ, ਜਿਨ੍ਹਾਂ ਵਿੱਚ ਫੌਜ ਦੇ ‘ਚੀਫ਼ ਆਫ਼ ਸਟਾਫ’ ਅਤੇ ਨੀਮ ਫੌਜੀ ਬਲ ਰੈਵੋਲਿਊਸ਼ਨਰੀ ਗਾਰਡ ਦੇ ਮੁਖੀ ਸਣੇ ਹਥਿਆਰਬੰਦ ਬਲਾਂ ਦੇ ਕਈ ਉੱਚ ਪੱਧਰੀ ਅਧਿਕਾਰੀਆਂ ਦੀ ਮੌਤ ਹੋਈ ਹੈ। -ਏਪੀ
Advertisement
Advertisement