Nuclear Talk meaningless ਇਜ਼ਰਾਇਲੀ ਹਮਲਿਆਂ ਤੋਂ ਬਾਅਦ ਅਮਰੀਕਾ ਨਾਲ ਪਰਮਾਣੂ ਗੱਲਬਾਤ ਬੇਮਾਇਨਾ: ਇਰਾਨ
11:52 AM Jun 14, 2025 IST
ਦੁਬਈ, 14 ਜੂਨ
ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਅੱਜ ਕਿਹਾ ਕਿ ਦੇਸ਼ ’ਤੇ ਇਜ਼ਰਾਇਲੀ ਹਮਲਿਆਂ ਤੋਂ ਬਾਅਦ ਅਮਰੀਕਾ ਨਾਲ ਆਗਾਮੀ ਪਰਮਾਣੂ ਗੱਲਬਾਤ ਬੇਮਾਇਨਾ ਹੈ। ਸਰਕਾਰੀ ਟੈਲੀਵਿਜ਼ਨ ਨੇ ਇਕ ਖ਼ਬਰ ਵਿੱੱਚ ਇਹ ਜਾਣਕਾਰੀ ਦਿੱਤੀ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਇਸਮਾਈਲ ਬਾਘੇਈ ਦੀਆਂ ਟਿੱਪਣੀਆਂ ਨਾਲ ਦੋਵੇਂ ਦੇਸ਼ਾਂ ਵਿਚਾਲੇ ਐਤਵਾਰ ਨੂੰ ਓਮਾਨ ਵਿੱਚ ਹੋਣ ਵਾਲੀ ਗੱਲਬਾਤ ’ਤੇ ਸ਼ੱਕ ਦੇ ਬੱਦਲ ਛਾ ਗਏ ਹਨ। ਖ਼ਬਰ ਵਿੱਚ ਬਾਘੇਈ ਦੇ ਹਵਾਲੇ ਨਾਲ ਕਿਹਾ ਗਿਆ, ‘‘ਅਮਰੀਕਾ ਨੇ ਅਜਿਹਾ ਕੰਮ ਕੀਤਾ ਹੈ ਕਿ ਗੱਲਬਾਤ ਦਾ ਕੋਈ ਅਰਥ ਨਹੀਂ ਬਚਿਆ।’’ ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਆਪਣੇ ਹਮਲਿਆਂ ਰਾਹੀਂ ‘‘ਅਪਰਾਧਿਕ ਕਾਰਾ’ ਕਰ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਹਾਲਾਂਕਿ, ਉਨ੍ਹਾਂ ਇਹ ਕਹਿਣ ਤੋਂ ਪ੍ਰਹੇਜ਼ ਕੀਤਾ ਕਿ ਗੱਲਬਾਤ ਰੱਦ ਕਰ ਦਿੱਤੀ ਗਈ ਹੈ। ਇਰਾਨ ਦੀ ਨਿਆਂਪਾਲਿਕਾ ਵੱਲੋਂ ਚਲਾਈ ਜਾਂਦੀ ਮਿਜ਼ਾਨ ਖ਼ਬਰ ਏਜੰਸੀ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ, ‘‘ਐਤਵਾਰ ਦੀ ਗੱਲਬਾਤ ਬਾਰੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਹੈ।’’ -ਏਪੀ
Advertisement
Advertisement