ਜੇ ਇਰਾਨ ਨੇ ਮਿਜ਼ਾਈਲਾਂ ਦਾਗਣੀਆਂ ਜਾਰੀ ਰੱਖੀਆਂ ਤਾਂ ਤਹਿਰਾਨ ਤਬਾਹ ਹੋ ਜਾਵੇਗਾ: ਕਾਟਜ਼
03:59 PM Jun 14, 2025 IST
ਇਜ਼ਰਾਈਲ ਦੇ ਤਲ ਅਵੀਵ ਜ਼ਿਲ੍ਹੇ ਵਿੱਚ ਪੈਂਦੇ ਰਮਤ ਗਣ ’ਚ ਇਰਾਨੀ ਹਮਲੇ ਵਿੱਚ ਤਬਾਹ ਹੋਈ ਇਮਾਰਤ ਨੂੰ ਦੇਖਦੇ ਹੋਏ ਲੋਕ। -ਫੋਟੋ: ਰਾਇਟਰਜ਼
ਦੁਬਈ, 14 ਜੂਨ
ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਅੱਜ ਇਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਮਿਜ਼ਾਈਲਾਂ ਦਾਗਣੀਆਂ ਜਾਰੀ ਰੱਖੀਆਂ ਤਾਂ ‘ਤਹਿਰਾਨ ਤਬਾਹ ਹੋ ਜਾਵੇਗਾ।’’
Advertisement
ਫੌਜ ਮੁਖੀ ਦੇ ਨਾਲ ਇਕ ਸਮੀਖਿਆ ਮੀਟਿੰਗ ਤੋਂ ਬਾਅਦ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ, ‘‘ਸਾਡੇ ਨਾਗਰਿਕਾਂਨੂੰ ਨੁਕਸਾਨ ਪਹੁੰਚਾਉਣ ਲਈ ਇਰਾਨ ਨੂੰ ਭਾਰੀ ਕੀਮਤ ਅਦਾ ਕਰਨੀ ਪਵੇਗੀ।’’
ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਸ਼ੁੱਕਰਵਾਰ ਨੂੰ ਸਵੇਰੇ ਇਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਇਰਾਨ ਨੇ ਸ਼ਨਿਚਰਵਾਰ ਰਾਤ ਨੂੰ ਇਜ਼ਰਾਈਲ ’ਤੇ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ। -ਏਪੀ
Advertisement
Advertisement