ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਵਿਚ ਇਲਾਜ ਦੌਰਾਨ ਮਰਨ ਵਾਲੇ ਪਾਕਿਸਤਾਨੀ ਵਿਅਕਤੀ ਦੀ ਲਾਸ਼ ਉਡੀਕ ਰਹੇ ਮਾਪੇ

03:00 PM Apr 30, 2025 IST
featuredImage featuredImage
Photo: REUTERS

ਕਰਾਚੀ, 30 ਅਪਰੈਲ

Advertisement

ਚੇਨੱਈ ਦੇ ਇਕ ਹਸਪਤਾਲ ਵਿਚ ਇਲਾਜ ਦੌਰਾਨ ਮਰਨ ਵਾਲੇ 23 ਸਾਲਾ ਪਾਕਿਸਤਾਨੀ ਵਿਅਕਤੀ ਦੇ ਮਾਪੇ ਬੁੱਧਵਾਰ ਨੂੰ ਵੀ ਲਾਸ਼ ਦੀ ਉਡੀਕ ਕਰ ਰਹੇ ਸਨ, ਜਿਸ ਜਹਾਜ਼ ਨੇ ਇਸ ਨੂੰ ਲਿਆਉਣਾ ਸੀ, ਉਹ ਲਾਸ਼ ਤੋਂ ਬਿਨਾਂ ਹੀ ਪਾਕਿਸਤਾਨ ਪੁੱਜੀ। ਮੰਗਲਵਾਰ ਨੂੰ ਇਹ ਰਿਪੋਰਟ ਮਿਲੀ ਸੀ ਕਿ ਪਹਿਲਗਾਮ ਹਮਲੇ ਤੋਂ ਬਾਅਦ ਸਈਦ ਆਰੀਅਨ ਸ਼ਾਹ ਦੀ ਮਾਂ ਵੱਲੋਂ ਸਰਕਾਰ ਨੂੰ ਮਦਦ ਦੀ ਅਪੀਲ ਕਰਨ ਤੋਂ ਬਾਅਦ ਉਸਦੀ ਲਾਸ਼ ਕਰਾਚੀ ਲਿਆਂਦੀ ਗਈ ਹੈ।

ਆਰੀਅਨ ਦੀ ਮਾਂ ਸਾਇਮਾ ਨੇ ਕਿਹਾ, ‘‘ਉਨ੍ਹਾਂ (ਏਅਰਲਾਈਨਜ਼) ਨੇ ਮੰਗਲਵਾਰ ਸ਼ਾਮ ਨੂੰ ਉਸਦੀ ਲਾਸ਼ ਕਰਾਚੀ ਲਿਆਉਣੀ ਸੀ। ਕੁਝ ਸੰਚਾਲਨ ਅਤੇ ਲੌਜਿਸਟਿਕਲ ਮੁੱਦਿਆਂ ਕਾਰਨ ਜਹਾਜ਼ ਲਾਸ਼ ਤੋਂ ਬਿਨਾਂ ਪਹੁੰਚਿਆ।’’ ਜ਼ਿਕਰਯੋਗ ਹੈ ਕਿ ਆਰੀਅਨ ਦਿਲ ਅਤੇ ਫੇਫੜਿਆਂ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਸੀ ਅਤੇ ਚੇਨੱਈ ਦੇ ਐੱਮਜੀਐੱਮ ਹੈਲਥਕੇਅਰ ਹਸਪਤਾਲ ਵਿਚ ਇਲਾਜ ਅਧੀਨ ਸੀ ਅਤੇ ਉਸਦੀ ਮੌਤ 25 ਅਪ੍ਰੈਲ ਨੂੰ ਹੋਈ। ਆਰੀਅਨ ਦੀ ਮਾਂ ਨੇ ਕਿਹਾ ਕਿ ਜਦੋਂ ਉਸ ਨੇ ਪਾਕਿਸਤਾਨ ਸਰਕਾਰ ਨੂੰ ਹਸਪਤਾਲ ਦੇ ਬਿੱਲਾਂ ਨੂੰ ਭਰਨ ਅਤੇ ਲਾਸ਼ ਨੂੰ ਕਰਾਚੀ ਲਿਜਾਣ ਦਾ ਪ੍ਰਬੰਧ ਕਰਨ ਲਈ ਅਪੀਲ ਕੀਤੀ ਸੀ, ਤਾਂ ਬਲੋਚਿਸਤਾਨ ਸਰਕਾਰ ਨੇ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰਕੇ ਅਤੇ ਲਾਸ਼ ਨੂੰ ਚੇਨਈ ਤੋਂ ਕੋਲੰਬੋ ਲਿਜਾਣ ਦਾ ਪ੍ਰਬੰਧ ਕਰਕੇ ਉਸਦੀ ਮਦਦ ਕੀਤੀ ਸੀ।

Advertisement

ਉਸਦੀ ਮਾਂ ਆਰੀਅਨ ਨੂੰ ਲੈ ਕੇ ਚੇਨੱਈ ਗਈ ਸੀ ਅਤੇ 12 ਫਰਵਰੀ ਨੂੰ ਇਲਾਜ ਲਈ ਉੱਥੇ ਦਾਖਲ ਕਰਵਾਇਆ ਸੀ। ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਵਿਜ਼ਟਰ ਮੈਡੀਕਲ ਵੀਜ਼ਾ ਰੱਖਣ ਵਾਲੇ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ 29 ਅਪ੍ਰੈਲ ਤੱਕ ਦੇਸ਼ ਛੱਡਣ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਪਾਕਿਸਤਾਨੀ ਪਰਿਵਾਰ ਲਈ ਸਥਿਤੀ ਮੁਸ਼ਕਲ ਪੈਦਾ ਹੋ ਗਈ।

ਸਰਕਾਰ ਦੇ ਬਲਾਰੇ ਸ਼ਾਹਿਦ ਰਿੰਡ ਨੇ ਕਿਹਾ, ‘‘ਅਸੀਂ ਲਾਸ਼ ਨੂੰ ਕਰਾਚੀ ਵਾਪਸ ਲਿਆਉਣ ਲਈ ਸਾਰੇ ਯਾਤਰਾ ਪ੍ਰਬੰਧ ਵੀ ਕਰ ਲਏ ਹਨ। ਏਅਰਲਾਈਨਾਂ ਨੇ ਭਰੋਸਾ ਦਿੱਤਾ ਹੈ ਕਿ ਲਾਸ਼ ਨੂੰ ਜਲਦੀ ਤੋਂ ਜਲਦੀ ਕਰਾਚੀ ਲਿਆਂਦਾ ਜਾਵੇਗਾ, ਪਰ ਕੋਈ ਸਮਾਂ-ਸਾਰਣੀ ਨਹੀਂ ਦਿੱਤੀ ਹੈ।’’ -ਪੀਟੀਆਈ

Advertisement