ਅਦਾਕਾਰ ਡੀਨੋ ਮੌਰੀਆ ਈਡੀ ਸਾਹਮਣੇ ਪੇਸ਼
04:30 AM Jun 20, 2025 IST
ਮੁੰਬਈ, 19 ਜੂਨ
ਬੌਲੀਵੁੱਡ ਅਦਾਕਾਰ ਡੀਨੋ ਮੌਰੀਆ ਮਿੱਠੀ ਨਦੀ ਵਿਚੋਂ ਗਾਰ ਕੱਢਣ ਨਾਲ ਸਬੰਧਤ 65 ਕਰੋੜ ਰੁਪਏ ਦੇ ਕਥਿਤ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਬਿਆਨ ਦਰਜ ਕਰਵਾਉਣ ਲਈ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਹੋਇਆ। ਅਧਿਕਾਰੀ ਨੇ ਦੱਸਿਆ ਕਿ ਸੰਘੀ ਜਾਂਚ ਏਜੰਸੀ ਵੱਲੋਂ ਤਲਬ ਕਰਨ ਮਗਰੋਂ ਮੌਰੀਆ ਸਵੇਰੇ ਲਗਪਗ 10.30 ਵਜੇ ਦੱਖਣੀ ਮੁੰਬਈ ਦੇ ਬੈਲਾਰਡ ਅਸਟੇਟ ਸਥਿਤ ਈਡੀ ਦਫਤਰ ਪਹੁੰਚਿਆ। ਅਧਿਕਾਰੀ ਮੁਤਾਬਕ ਅਦਾਕਾਰ ਦਾ ਬਿਆਨ ਇਸ ਲਈ ਦਰਜ ਕੀਤਾ ਜਾਣਾ ਹੈ, ਕਿਉਂਕਿ ਕੁੱਝ ਵਿੱਤੀ ਟਰਾਜੈਕਸ਼ਨਾਂ ਮੌਰੀਆ ਤੇ ਕੁਝ ਮੁਲਜ਼ਮਾਂ ਨਾਲ ਸਬੰਧਤ ਮਿਲੀਆਂ ਸਨ। ਇਨ੍ਹਾਂ ਮੁਲਜ਼ਮਾਂ ਨੂੰ ਮਿੱਠੀ ਨਦੀ ਵਿੱਚੋਂ ਗਾਰ ਕੱਢਣ ਨਾਲ ਸਬੰਧਤ ਘੁਟਾਲੇ ਦੇ ਸਬੰਧ ’ਚ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ
Advertisement
Advertisement