ਰਾਜਾ ਰਘੂਵੰਸ਼ੀ ਕਤਲ: ਸੋਨਮ ਤੇ ਕੁਸ਼ਵਾਹਾ ਦੇ ਜਾਣਕਾਰਾਂ ਤੋਂ ਪੁੱਛ-ਪੜਤਾਲ
04:30 AM Jun 20, 2025 IST
ਇੰਦੌਰ: ਰਾਜਾ ਰਘੂਵੰਸ਼ੀ ਕਤਲ ਕਾਂਡ ਦੀ ਜਾਂਚ ਲਈ ਇੰਦੌਰ ਆਈ ਮੇਘਾਲਿਆ ਪੁਲੀਸ ਨੇ ਅੱਜ ਦੋ ਮੁੱਖ ਮੁਲਜ਼ਮਾਂ ਸੋਨਮ ਤੇ ਉਸ ਦੇ ਕਥਿਤ ਪ੍ਰੇਮੀ ਰਾਜ ਕੁਸ਼ਵਾਹਾ ਦੇ ਜਾਣਕਾਰਾਂ ਤੋਂ ਪੁੱਛ-ਪੜਤਾਲ ਕੀਤੀ। ਪੁਲੀਸ ਟੀਮ ਨੇ ਟੈਕਸੀ ਚਾਲਕ ਤੋਂ ਵੀ ਪੁੱਛ ਪੜਤਾਲ ਕੀਤੀ ਜਿਸ ’ਤੇ ਕਤਲ ਮਗਰੋਂ ਸੋਨਮ ਨੂੰ ਇੰਦੌਰ ਤੋਂ ਉੱਤਰ ਪ੍ਰਦੇਸ਼ ਲਿਜਾਣ ਦਾ ਸ਼ੱਕ ਹੈ। ਦੱਸਣਯੋਗ ਹੈ ਕਿ ਹਨੀਮੂਨ ਦੌਰਾਨ ਰਾਜਾ ਰਘੂਵੰਸ਼ੀ 23 ਮਈ ਨੂੰ ਲਾਪਤਾ ਹੋ ਗਿਆ ਸੀ ਤੇ 2 ਜੂਨ ਨੂੰ ਉਸ ਦੀ ਲਾਸ਼ ਮਿਲੀ ਸੀ। ਪੁਲੀਸ ਮੁਤਾਬਕ ਸੋਨਮ ਦੇ ਕੁਸ਼ਵਾਹਾ ਨਾਲ ਕਥਿਤ ਸਬੰਧ ਸਨ, ਜੋ ਉਨ੍ਹਾਂ ਪਰਿਵਾਰ ਦੇ ਸਨਮਾਈਕਾ ਸ਼ੀਟਾਂ ਦੇ ਬਿਜ਼ਨੈੱਸ ’ਚ ਕੰਮ ਕਰਦਾ ਸੀ। ਇਸ ਦੌਰਾਨ ਸੋਨਮ ਦਾ ਭਰਾ ਗੋਵਿੰਦ ਰਘੂਵੰਸ਼ੀ ਵੀ ਅੱਜ ਸਥਾਨਕ ਪੁਲੀਸ ਦੇ ਅਪਰਾਧ ਰੋਕੂ ਸ਼ਾਖਾ (ਸੀਪੀਬੀ) ਦੇ ਬਾਹਰ ਦਿਖਾਈ ਦਿੱਤਾ, ਜਿਥੇ ਮੇਘਾਲਿਆ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਪੁੱਛ-ਪੜਤਾਲ ਕਰ ਰਹੀ ਸੀ। ਗੋਵਿੰਦ ਨੇ ਦੱਸਿਆ ਕਿ ਉਸ ਨੂੰ ਦਫ਼ਤਰ ਬੁਲਾਇਆ ਗਿਆ ਸੀ ਪਰ ਪੁੱਛ-ਪੜਤਾਲ ਨਹੀਂ ਕੀਤੀ ਗਈ। -ਪੀਟੀਆਈ
Advertisement
Advertisement