namaz on roads, rooftops gatherings prohibited for safety: ਸੰਭਲ ’ਚ ਨਮਾਜ਼ ਮੌਕੇ ਸੜਕਾਂ ਤੇ ਛੱਤਾਂ ਉੱਤੇ ਇਕੱਠੇ ਹੋਣ ’ਤੇ ਪਾਬੰਦੀ
07:05 PM Mar 27, 2025 IST
ਸੰਭਲ ਦੀ ਸ਼ਾਹੀ ਜਾਮਾ ਮਸਜਿਦ ’ਚ ਭਾਰੀ ਸੁਰੱਖਿਆ ਹੇਠ ਜੁਮੇ ਦੀ ਨਮਾਜ਼ ਅਦਾ ਕਰਨ ਮਗਰੋਂ ਬਾਹਰ ਆਉਂਦੇ ਹੋਏ ਲੋਕ। -ਫੋਟੋ: ਪੀਟੀਆਈ
ਸੰਭਲ, 28 ਮਾਰਚ
Advertisement
ਪੁਲੀਸ ਨੇ ਅੱਜ ਸਪਸ਼ਟ ਕੀਤਾ ਹੈ ਕਿ ਸੰਭਲ ਵਿੱਚ ਨਮਾਜ਼ ਅਦਾ ਕਰਨ ’ਤੇ ਕੋਈ ਪਾਬੰਦੀ ਨਹੀਂ ਹੈ ਪਰ ਹਾਦਸਿਆਂ ਤੋਂ ਬਚਣ ਲਈ ਛੱਤਾਂ ’ਤੇ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾਈ ਗਈ ਹੈ। ਇਹ ਜਾਣਕਾਰੀ ਸੰਭਲ ਦੇ ਵਧੀਕ ਪੁਲੀਸ ਕਪਤਾਨ ਸੁਰੇਸ਼ ਚੰਦਰ ਨੇ ਸਾਂਝੀ ਕੀਤੀ। ਜੁੰਮੇ ਦੀ ਨਮਾਜ਼ ਦੀਆਂ ਤਿਆਰੀਆਂ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਐੱਸਪੀ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਨਮਾਜ਼ ਅਦਾ ਕਰਨੀ ਯਕੀਨੀ ਬਣਾਉਣ ਲਈ ਸੈਕਟਰ ਅਤੇ ਜ਼ੋਨ ਅਧੀਨ ਢੁੱਕਵੀਂ ਗਿਣਤੀ ’ਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸ਼ਾਂਤੀ ਕਮੇਟੀ ਦੇ ਮੀਟਿੰਗ ’ਚ ਕੁਝ ਲੋਕਾਂ ਵੱਲੋਂ ਛੱਤਾਂ ’ਤੇ ਨਮਾਜ਼ ਅਦਾ ਕਰਨ ਦਾ ਮਾਮਲਾ ਉਠਾਇਆ ਗਿਆ ਸੀ।
Advertisement
Advertisement