ਮੈਡੀਕਲ ਸਟੋਰ ਦਾ ਮਾਲਕ ਗ੍ਰਿਫ਼ਤਾਰ
09:31 AM Aug 09, 2023 IST
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 8 ਅਗਸਤ
ਜ਼ਿਲ੍ਹੇ ਅਧੀਨ ਆਉਂਦੇ ਕਸਬਾ ਫਤਿਆਬਾਦ ਵਿਖੇ ਬਾਹਰੀ ਜ਼ਿਲ੍ਹੇ ਦੀ ਪੁਲੀਸ ਵੱਲੋਂ ਮਾਰੇ ਛਾਪੇ ਦੌਰਾਨ ਮੈਡੀਕਲ ਸਟੋਰ ਮਾਲਕ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕਸਬਾ ਫਤਿਆਬਾਦ ਵਿਖੇ ਜਿਲ੍ਹੇ ਦੇ ਬਾਹਰੀ ਪੁਲੀਸ ਅਧਿਕਾਰੀਆਂ ਵੱਲੋਂ ਅਰੁਣ ਮੈਡੀਕਲ ਸਟੋਰ ਉੱਪਰ ਦੂਸਰੇ ਜ਼ਿਲ੍ਹੇ ਦੀ ਪੁਲੀਸ ਵੱਲੋਂ ਜ਼ਿਲ੍ਹਾ ਡਰੱਗ ਇੰਸਪੈਕਟਰ ਅਮਰਪਾਲ ਸਿੰਘ ਮੱਲ੍ਹੀ ਦੀ ਮੌਜੂਦਗੀ ਵਿੱਚ ਅਚਾਨਕ ਦਸਤਕ ਦਿੱਤੀ ਗਈ। ਤਫਤੀਸ਼ ਦੌਰਾਨ ਦੁਕਾਨ ਮਾਲਕ ਅਰੁਣ ਕੁਮਾਰ ਟੀਮ ਨੂੰ ਪਾਬੰਦੀਸ਼ੁਦਾ ਦਵਾਈਆਂ ਦੀ ਖਰੀਦੋ ਫਰੋਖ਼ਤ ਸਬੰਧੀ ਰਿਕਾਰਡ ਮੌਕੇ ’ਤੇ ਪੇਸ਼ ਨਹੀਂ ਕਰ ਪਾਇਆ। ਪੁਲੀਸ ਵੱਲੋਂ ਤਫਤੀਸ਼ ਦੌਰਾਨ ਮਾਲਕ ਅਰੁਣ ਕੁਮਾਰ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਮਾਮਲਾ ਦਰਜ ਕਰ ਲਿਆ ਗਿਆ ਹੈ।
Advertisement
Advertisement