ਰੈੱਡ ਕਰਾਸ ਸੁਸਾਇਟੀ ਵੱਲੋਂ ਕੌਮਾਂਤਰੀ ਖੂਨ ਦਾਨ ਦਿਵਸ ਮੌਕੇ ਕੈਂਪ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 14 ਜੂਨ
ਅੱਜ ਅੰਤਰਰਾਸ਼ਟਰੀ ਖੂਨ ਦਾਨ ਦਿਵਸ ਰੈੱਡ ਕਰਾਸ ਸੁਸਾਇਟੀ,ਅੰਮ੍ਰਿਤਸਰ ਵੱਲੋਂ ਸਟੇਟ ਬੈਂਕ ਆਫ ਇੰਡੀਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਮੇਜਰ ਅਮਿਤ ਸਰੀਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੂਨ ਦਾਨ ਇੱਕ ਮਹਾਦਾਨ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਖੂਨ ਦਾਨ ਕਰਨਾ ਚਾਹੀਦਾ ਹੈ ਤਾਂ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ। ਇਸ ਸਮਾਗਮ ਵਿੱਚ ਐਡਵੋਕੇਟ ਰਜੀਵ ਮਦਾਨ, ਡਿਪਟੀ ਐਡਵੋਕੇਟ ਜਨਰਲ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਸਮਾਜ ਸੇਵੀ ਸੰਸਥਵਾ ਅਤੇ ਯੂਥ ਕੱਲਬਾਂ ਨੂੰ ਵਿਸ਼ੇਸ਼ ਤੌਰ ’ਤੇ ਖੂਨ ਦਾਨ ਦੇਣ ਦੀ ਅਪੀਲ ਕੀਤੀ। ਇਸ ਮੌਕੇ 31 ਖੂਨ ਦਾਨੀਆਂ ਨੇ ਖੂਨ ਦਾਨ ਕੀਤਾ। ਇਸ ਮੌਕੇ ਡਾ. ਪਰਮਿੰਦਰਜੀਤ ਸਿੰਘ (ਦਿਲ ਦੇ ਰੋਗਾਂ ਦੇ ਡਾਕਟਰ), ਡਾ. ਗੁਰਸ਼ਰਨ ਸਿੰਘ, ਡਾ. ਦਲਜੀਤ ਕੌਰ, ਡਾ. ਰੋਜ਼ ਅਤੇ ਉਨ੍ਹਾ ਦੀ ਟੀਮ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਦੇ ਨਾਲ ਹੀ ਖੂਨ ਦਾਨੀ ਬਿਕਰਮਜੀਤ ਸਿੰਘ, ਬਲਜੀਤ ਕੌਰ, ਸੁਖਵਿੰਦਰ ਸਿੰਘ, ਰਾਜੇਸ਼ ਸਿਦਾਨਾ ਨੂੰ ਵੀ ਸਨਾਮਾਨਿਤ ਕੀਤਾ ਗਿਆ।
ਪਠਾਨਕੋਟ: ਅਮਨਦੀਪ ਹਸਪਤਾਲ ਵੱਲੋਂ ਖੂਨਦਾਨ ਕੈਂਪ
ਪਠਾਨਕੋਟ(ਪੱਤਰ ਪ੍ਰੇਰਕ): ਵਿਸ਼ਵ ਖੂਨਦਾਨ ਦਿਵਸ ਮੌਕੇ ਅਮਨਦੀਪ ਹਸਪਤਾਲ ਪਠਾਨਕੋਟ ਨੇ ਪ੍ਰਸ਼ਾਸਕ ਵਿਜੈ ਥਾਪਾ ਦੀ ਅਗਵਾਈ ਵਿੱਚ ਇੱਕ ਖੂਨਦਾਨ ਕੈਂਪ ਲਗਾਇਆ। ਇਸ ਕੈਂਪ ਦਾ ਉਦੇਸ਼ ਖੂਨਦਾਨ ਦੇ ਜੀਵਨ ਰੱਖਿਅਕ ਮਹੱਤਵ ਬਾਰੇ ਵਿੱਚ ਜਾਗਰੂਕਤਾ ਵਧਾਉਣਾ ਅਤੇ ਇਸ ਨੇਕ ਕੰਮ ਵਿੱਚ ਸਮੂਹ ਲੋਕਾਂ ਨੂੰ ਅੱਗੇ ਆ ਕੇ ਖੂਨਦਾਨ ਕਰਨ ਲਈ ਉਤਸ਼ਾਹਿਤ ਕਰਨਾ ਸੀ। ਇਸ ਕੈਂਪ ਵਿੱਚ ਨੌਜਵਾਨਾਂ ਨੇ ਖੂਨਦਾਨ ਕਰਨ ਲਈ ਭਾਰੀ ਉਤਸ਼ਾਹ ਦਿਖਾਇਆ।
ਅਮਨਦੀਪ ਗਰੁੱਪ ਆਫ ਹਸਪਤਾਲ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਕਿਹਾ ਕਿ ਖੂਨਦਾਨ ਸਭ ਤੋਂ ਸ਼ਕਤੀਸ਼ਾਲੀ ਉਪਹਾਰਾਂ ਵਿੱਚੋਂ ਇੱਕ ਹੈ ਜੋ ਆਪ ਖੁਦ ਦੇ ਸਕਦੇ ਹੋ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਵਿਸ਼ਵ ਖੂਨਦਾਨ ਦਾ ਵਿਸ਼ਾ ਦਾਨ ਦੇ 20 ਸਾਲ ਪੂਰੇ ਹੋਣ ਦਾ ਉਤਸਵ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਖੂਨ ਇਕੱਤਰ ਕੀਤਾ ਗਿਆ ਹੈ, ਇਸ ਦੀ ਵਰਤੋਂ ਸਰਜ਼ਰੀ, ਟਰਾਮਾ ਦੇਖਭਾਲ ਅਤੇ ਖੂਨ ਚੜ੍ਹਾਉਣ ਦੀ ਜ਼ਰੂਰਤ ਵਾਲੇ ਰੋਗੀਆਂ ਲਈ ਵਰਤਿਆ ਜਾਵੇਗਾ। ਇਸ ਨਾਲ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਚ ਸਕੇਗੀ। ਉਨ੍ਹਾਂ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਇਸ ਹਸਪਤਾਲ ਵਿੱਚ 170 ਤੋਂ ਜ਼ਿਆਦਾ ਅਨੁਭਵੀ ਸਰਜਨ ਅਤੇ ਡਾਕਟਰ ਹਨ, ਜਿੰਨ੍ਹਾਂ ਹੁਣ ਤੱਕ 5 ਲੱਖ ਤੋਂ ਜ਼ਿਆਦਾ ਜ਼ਿੰਦਗੀਆਂ ਨੂੰ ਬਿਹਤਰ ਕੀਤਾ ਹੈ।