ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ
05:48 AM Jun 15, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 14 ਜੂਨ
ਇਥੇ ਅੰਮ੍ਰਿਤਸਰ-ਖੇਮਕਰਨ ਸੜਕ ’ਤੇ ਬੁਰਜ-165 ਪਿੰਡ ਨੇੜੇ ਬੀਤੇ ਦਿਨ ਵਾਪਰੇ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਹਰਸ਼ ਲਿਵ (21) ਪੁੱਤਰ ਹੀਰਾ ਲਾਲ ਵਾਸੀ ਪੱਟੀ ਦੇ ਵਜੋਂ ਕੀਤੀ ਗਈ ਹੈ। ਉਹ ਇਕ ਨਿੱਜੀ ਇਲੈਕਟ੍ਰਾਨਿਕ ਕੰਪਨੀ ਦਾ ਮੁਲਾਜ਼ਮ ਸੀ ਅਤੇ ਉਹ ਇਲਾਕੇ ਦੇ ਪਿੰਡ ਖੈਰਦੀਨਕੇ ਵਿੱਚ ਕਿਸੇ ਖਪਤਕਾਰ ਦੀ ਸ਼ਿਕਾਇਤ ਦਾ ਨਿਪਟਾਰਾ ਕਰ ਕੇ ਆਪਣੇ ਮੋਟਰਸਾਈਕਲ ਤੇ ਦੂਸਰੇ ਖਪਤਕਾਰ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਜਾ ਰਿਹਾ ਸੀ। ਉਹ ਜਿਵੇਂ ਹੀ ਬੁਰਜ-165 ਪਿੰਡ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਭਿੱਖੀਵਿੰਡ ਵਾਲੇ ਪਾਸਿਓਂ ਆਏ ਕਿਸੇ ਤੇਜ਼ ਰਫਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਜ਼ਿਆਦਾ ਖੂਨ ਵਹਿ ਜਾਣ ਕਰਕੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਥਾਣਾ ਝਬਾਲ ਦੇ ਏਐਸਆਈ ਬਾਜ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰਕੇ ਹਾਦਸੇ ਦੇ ਜ਼ਿੰਮੇਵਾਰ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ|
Advertisement
Advertisement
Advertisement