ਸਰਹੱਦੀ ਖੇਤਰ ’ਚੋਂ ਹੈਰੋਇਨ ਤੇ ਅਸਲਾ ਬਰਾਮਦ
05:50 AM Jun 15, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 14 ਜੂਨ
ਬੀਐੱਸਐਫ ਅਤੇ ਪੁਲੀਸ ਵੱਲੋਂ ਸਰਹੱਦੀ ਖੇਤਰ ਦੇ ਦੋ ਪਿੰਡਾਂ ’ਚੋਂ ਬੀਤੇ ਦਿਨ ਸਾਂਝੇ ਤੌਰ ’ਤੇ ਚਲਾਏ ਸਰਚ ਅਪਰੇਸ਼ਨ ਦੌਰਾਨ ਹੈਰੋਇਨ ਅਤੇ ਅਸਲਾ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਅੱਜ ਇਥੇ ਦਿੱਤੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਇਸ ਅਪਰੇਸ਼ਨ ਦੌਰਾਨ ਵਾਂ ਤਾਰਾ ਸਿੰਘ ਪਿੰਡ ਦੇ ਖੇਤਾਂ ਵਿੱਚੋਂ 583 ਗਰਾਮ ਭਾਰ ਵਾਲਾ ਇਕ ਪੈਕੇਟ ਬਰਾਮਦ ਕੀਤਾ, ਜਿਸ ਵਿੱਚੋਂ 507 ਗਰਾਮ ਹੈਰੋਇਨ ਬਰਾਮਦ ਹੋਈ, 76 ਗਰਾਮ ਪੈਕਿੰਗ ਮਟੀਰੀਅਲ ਸੀ| ਇਸ ਦੇ ਨਾਲ ਹੀ ਡੱਲ ਪਿੰਡ ਦੇ ਖੇਤਾਂ ਵਿੱਚੋਂ ਇਕ ਪੀਲੇ ਰੰਗ ਦੇ ਦੀ ਟੇਪ ਨਾਲ ਲਪੇਟੇ ਪਿਸਤੌਲ ਦੇ ਪੁਰਜੇ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ। ਇਸ ਸਬੰਧੀ ਖਾਲੜਾ ਪੁਲੀਸ ਨੇ ਕੇਸ ਦਰਜ ਕੀਤੇ ਹਨ|
Advertisement
Advertisement
Advertisement