ਨਸ਼ਾ ਤਸਕਰੀ ਮਾਮਲੇ ’ਚ ਲੋੜੀਂਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ
10:47 AM Nov 19, 2023 IST
ਪੱਤਰ ਪ੍ਰੇਰਕ
ਡੱਬਵਾਲੀ, 18 ਨਵੰਬਰ
ਡੱਬਵਾਲੀ ਜ਼ਿਲ੍ਹਾ ਪੁਲੀਸ ਨੇ 1220 ਕਿੱਲੋਗ੍ਰਾਮ ਡੋਡਾ ਪੋਸਤ ਤਸਕਰੀ ਮਾਮਲੇ ਵਿੱਚ 2022 ਤੋਂ ਲੋੜੀਂਦਾ ਮੁੱਖ ਮੁਲਜ਼ਮ ਗੁਰਲਾਲ ਵਾਸੀ ਮਟੀਲੀ (ਰਾਜਸਥਾਨ) ਨੂੰ ਸ੍ਰੀ ਗੰਗਾਨਗਰ ਤੋਂ ਕਾਬੂ ਕਰ ਲਿਆ ਹੈ। ਇਹ ਕਾਰਵਾਈ ਹਿਸਾਰ ਡਿਵੀਜ਼ਨ ਦੇ ਵਧੀਕ ਡੀਜੀਪੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਬ-ਇੰਸਪੈਕਟਰ ਸੰਜੈ ਕੁਮਾਰ ਦੀ ਅਗਵਾਈ ਹੇਠ ਸਪੈਸ਼ਲ ਟੀਮ ਨੇ ਕੀਤੀ ਹੈ। ਸੀਆਈਏ ਕਾਲਾਂਵਾਲੀ ਨੇ 7 ਮਾਰਚ 2022 ਨਾਲ ਸਬੰਧਤ ਮੁਕੱਦਮੇ ਵਿੱਚ ਰਛਪਾਲ ਉਰਫ ਗੰਗਾ ਦੇ ਪਸ਼ੂਆਂ ਵਾਲੇ ਵਾੜੇ ’ਚੋਂ 61 ਗੱਟੇ ਡੋਡਾ ਪੋਸਤ (ਕੁੱਲ 1220 ਕਿੱਲੋਗ੍ਰਾਮ) ਬਰਾਮਦ ਕੀਤੀ ਸੀ। ਪੁਲੀਸ ਮੁਤਾਬਕ ਡੋਡਾ ਪੋਸਤ ਵੇਚਣ ਦਾ ਕੰਮ ਰਛਪਾਲ, ਰਣਦੀਪ ਸਿੰਘ, ਇੰਕਬਾਲ ਵਾਸੀ ਪਿੰਡ ਦੇਸੂਜੋਧਾ ਅਤੇ ਗੁਰਲਾਲ ਵਾਸੀ ਮਟੀਲੀ ਹਾਲ ਗੰਗਾਨਗਰ ਵੱਲੋਂ ਸਾਂਝੇ ਤੌਰ ’ਤੇ ਕੀਤੇ ਜਾਣ ਦਾ ਖੁਲਾਸਾ ਹੋਇਆ ਸੀ।
Advertisement
Advertisement