ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੂਹਲਾ ਤਹਿਸੀਲ ਵਿੱਚ ਕਰੋਨਾ ਦੀ ਦਸਤਕ

06:58 AM Aug 23, 2020 IST
featuredImage featuredImage

ਗੂਹਲਾ ਚੀਕਾ (ਪੱਤਰ ਪ੍ਰੇਰਕ):

Advertisement

ਕਰੋਨਾ ਨੇ ਗੂਹਲਾ ਤਹਿਸੀਲ ਵਿੱਚ ਵੀ ਦਸਤਕ ਦੇ ਦਿੱਤੀ ਹੈ ਤੇ ਇਥੋਂ ਦੇ ਤਹਿਸੀਲਦਾਰ ਕਰੋਨਾ ਦੀ ਲਪੇਟ ਵਿੱਚ ਆ ਗਏ ਹਨ। ਤਹਿਸੀਲਦਾਰ ਨੂੰ ਪਿਛਲੇ ਕਈ ਦਨਿਾਂ ਤੋਂ ਖੰਘ ਅਤੇ ਹਲਕੇ ਬੁਖਾਰ ਦੀ ਸ਼ਿਕਾਇਤ ਸੀ, ਜਿਸ ਕਾਰਨ ਉਨ੍ਹਾਂ ਦਾ ਅੱਜ ਗੂਹਲਾ ਦੇ ਹਸਪਤਾਲ ਵਿੱਚ ਕਰੋਨਾ ਸਬੰਧੀ ਟੈਸਟ ਕੀਤਾ ਗਿਆ ਤੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਗੂਹਲਾ ਹਸਪਤਾਲ ਵਿੱਚ ਕੋਵਿਡ-19 ਸੁਪਰਵਾਈਜ਼ਰ ਡਾ. ਸੰਤ ਲਾਲ ਨੇ ਦੱਸਿਆ ਕਿ ਤਹਿਸੀਲਦਾਰ ਨੂੰ ਇਲਾਜ ਲਈ ਕੈਥਲ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕਰਵਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹੁੱਡਾ ਕਾਲੋਨੀ ਨੰਬਰ ਤਿੰਨ ਦਾ ਇੱਕ ਵਿਅਕਤੀ (45) ਵੀ ਪਾਜ਼ੇਟਿਵ ਹੈ। ਇਸ ਤੋਂ ਇਲਾਵਾ ਉਰਲਾਨਾ ਪਿੰਡ ਦੀ ਇੱਕ ਮਹਿਲਾ (47) ਪਾਜ਼ੇਟਿਵ ਹੈ, ਜਿਸ ਨੂੰ ਇਲਾਜ ਲਈ ਕੈਥਲ ਭੇਜ ਦਿੱਤਾ ਹੈ।

ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ 6 ਨਵੇਂ ਕੇਸ ਆਉਣ ਨਾਲ ਮਰੀਜ਼ਾਂ ਦੀ ਗਿਣਤੀ 649 ਤਕ ਪੁੱਜੀ ਗਈ ਹੈ। ਨਵੇਂ ਆਏ 16 ਕੇਸਾਂ ਵਿੱਚ ਤਿੰਨ ਕੇਸ ਫਤਿਹਾਬਾਦ, ਰਤੀਆ ਤੋਂ 2, ਜਾਖਲ ਦਾ ਇਕ, ਟੋਹਾਣਾ ਦੇ ਸੱਤ ਕੇਸ ਸ਼ਾਮਲ ਹਨ।

Advertisement

Advertisement
Tags :
ਕਰੋਨਾਗੂਹਲਾਤਹਿਸੀਲਦਸਤਕਵਿੱਚ