ਚਿੱਤਰਕਾਰੀ ਮੁਕਾਬਲੇ ਵਿੱਚੋਂ ਖੇਮ ਸਿੰਘ ਅੱਵਲ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ/ਜੈਤੋ, 24 ਨਵੰਬਰ
ਪੁੱਡਾ ਗਰਾਊਂਡ ਬਠਿੰਡਾ ਵਿੱਚ ਕਰਵਾਏ ਗਏ ਪੇਂਟਿੰਗ ਮੁਕਾਬਲਿਆਂ ਵਿੱਚ ਸਿਲਵਰ ਓਕਸ ਸਕੂਲ ਸੇਵੇੇਵਾਲਾ (ਜੈਤੋ) ਦੇ ਨੌਵੀਂ ਕਲਾਸ ਦੇ ਬਾਲ ਕਲਾਕਾਰ ਖੇਮ ਸਿੰਘ ਨੇ ਆਪਣੀ ਕਲਾ ਦਾ ਬਿਹਤਰ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ। ਇਹ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਦੱਸਿਆ ਕਿ ਮੁਕਾਬਲੇ ਵਿੱਚ ਕਈ ਰਾਜਾਂ ਤੋਂ ਆਏ ਸੀਨੀਅਰ ਕਲਾਕਾਰ ਤੇ ਮੂਰਤੀਕਾਰ ਪੁੱਜੇ ਹੋਏ ਸਨ ਅਤੇ ਮੁਕਾਬਲਿਆਂ ਦਾ ਮੁੱਖ ਉਦੇਸ਼ ਬੱਚਿਆਂ ਦੇ ਅੰਦਰੂਨੀ ਕਲਾਤਮਿਕ ਝੁਕਾਅ ਨੂੰ ਉਜਾਗਰ ਕਰਨਾ ਅਤੇ ਅਜਿਹਾ ਮੰਚ ਪ੍ਰਦਾਨ ਕਰਨਾ ਸੀ ਜਿਸ ਰਾਹੀਂ ਉਨ੍ਹਾਂ ਦੀ ਕਲਾ ਦਾ ਵਿਕਾਸ ਹੋ ਸਕੇ। ਉਨ੍ਹਾਂ ਦੱਸਿਆ ਕਿ ਖੇਮ ਸਿੰਘ ਨੇ ਆਪਣੀ ਚਿੱਤਰਕਾਰੀ ਦੇ ਜੌਹਰ ਵਿਖਾ ਕੇ ਮੁਕਾਬਲੇ ਵਿੱਚ ਪੁੱਜੇ ਮੁੱਖ ਮਹਿਮਾਨ ਹਿਮ ਚੈਟਰਜੀ ਨੂੰ ਹੈਰਾਨ ਕਰ ਦਿੱਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਖੇਮ ਸਿੰਘ ਨੂੰ ਟਰਾਫ਼ੀ, ਸਰਟੀਫਿਕੇਟ ਅਤੇ 4 ਹਜ਼ਾਰ ਰੁਪਏ ਨਕਦ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮਹਿਤਾ ਨੇ ਖੇਮ ਸਿੰਘ ਨੂੰ ਵਧਾਈ ਦਿੱਤੀ ਅਤੇ ਉਸ ਦੀ ਪ੍ਰਸ਼ੰਸਾ ਕੀਤੀ।