ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਤਾਜ਼ਪੋਸ਼ੀ

04:34 AM Apr 06, 2025 IST
ਬਲਰਾਜ ਸਿੰਘ ਸੰਧੂ ਨੂੰ ਚੇਅਰਮੈਨ ਦੀ ਕੁਰਸੀ ’ਤੇ ਬਿਠਾਉਂਦੇ ਹੋਏ ਵਿਧਾਇਕ ਰਜਨੀਸ਼ ਦਹੀਆ ਤੇ ਵਿਧਾਇਕ ਰਣਬੀਰ ਸਿੰਘ ਭੁੱਲਰ।
ਜਸਵੰਤ ਸਿੰਘ ਥਿੰਦ
Advertisement

ਮਮਦੋਟ, 5 ਮਾਰਚ

ਇੱਥੇ ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ| ਇਸ ਮੌਕੇ ਅਨਾਜ ਮੰਡੀ ਦੇ ਵੱਡੇ ਪੰਡਾਲ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਰਾਗੀ ਢਾਡੀ ਜਥੇ ਵੱਲੋਂ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਵਿਧਾਇਕ ਰਜਨੀਸ਼ ਕੁਮਾਰ ਦਹੀਆਂ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਫਿਰੋਜ਼ਪੁਰ, ਮੇਜਰ ਸਿੰਘ ਬੁਰਜੀ, ਹੰਸਾ ਸਿੰਘ, ਹਰਬੰਸ ਸਿੰਘ ਲੱਖਾ ਸਿੰਘ ਵਾਲਾ, ਪ੍ਰੈੱਸ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਭੋਲਾ, ਸੀਨੀਅਰ ਪੱਤਰਕਾਰ ਬਲਦੇਵ ਰਾਜ ਸ਼ਰਮਾ, ਚੇਅਰਮੈਨ ਬੇਅੰਤ ਸਿੰਘ ਹਕੂਮਤ ਸਿੰਘ ਵਾਲਾ ਤੇ ਗੁਰਜੰਟ ਸਿੰਘ ਨੇ ਬਲਰਾਜ ਸਿੰਘ ਸੰਧੂ ਨੂੰ ਚੇਅਰਮੈਨ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।

Advertisement

ਇਸ ਮੌਕੇ ਬਲਰਾਜ ਸਿੰਘ ਸੰਧੂ ਨੇ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਸਮਾਗਮ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਬਾਬਾ ਦਲਜੀਤ ਸਿੰਘ, ਉਪ ਪ੍ਰਧਾਨ ਨਗਰ ਪੰਚਾਇਤ ਮਮਦੋਟ ਵੱਲੋਂ ਨਿਭਾਈ ਗਈ| ਇਸ ਮੌਕੇ ਉਪਿੰਦਰ ਸਿੰਘ ਸਿੰਧੀ ਪ੍ਰਧਾਨ ਨਗਰ ਪੰਚਾਇਤ ਮਮਦੋਟ, ‘ਆਪ’ ਦੇ ਬਲਾਕ ਪ੍ਰਧਾਨ ਅਤੇ ਐੱਮਸੀ ਸੁਰਿੰਦਰ ਸੋਨੂੰ ਸੇਠੀ, ਇੰਸਪੈਕਟਰ ਅਭਿਨਵ ਚੌਹਾਨ, ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ (ਅ), ਤੇਜਿੰਦਰ ਸਿੰਘ ਦਿਓਲ, ਸਰਬਜੀਤ ਸਿੰਘ ਸੰਧੂ, ਹਰਜੀਤ ਸਿੰਘ ਸੰਧੂ, ਕੁਲਵਿੰਦਰ ਸਿੰਘ ਸੰਧੂ, ਸੋਨੂੰ ਸੰਧੂ ਸਾਹਨਕੇ, ਨਰਿੰਦਰ ਸਿੰਘ ਸਾਹਨਕੇ, ਭਾਜਪਾ ਆਗੂ ਅਸ਼ੋਕ ਸਹਿਗਲ, ਮਨੀ ਪਟੇਲ ਨਗਰ, ਰਾਜਵੰਤ ਸਿੰਘ ਸੋਢੀ ਸਰਪੰਚ, ਦੀਪਕ ਸ਼ਰਮਾ ਗੁਰੂਹਰਸਹਾਇ, ਬਲਵਿੰਦਰ ਸਿੰਘ ਰਾਉਂਕੇ ਹਾਜ਼ਰ ਸਨ। ਇਸ ਦੌਰਾਨ ਗੁਰਨਾਮ ਸਿੰਘ ਹਜ਼ਾਰਾਂ, ਬਲਵਿੰਦਰ ਸਿੰਘ ਲੱਡੂ, ਦੀਪ ਸੋਨੀ, ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਬੀਕੇਯੂ, ਰਵੀ ਦੱਤ ਚਾਵਲਾ ਸਾਬਕਾ ਚੇਅਰਮੈਨ, ਮਨਪ੍ਰੀਤ ਸਿੰਘ ਬਲਾਕ ਪ੍ਰਧਾਨ ਬੀਕੇਯੂ, ਸੁਖਦੇਵ ਸਿੰਘ ਸਿੱਧੂ ਫੁੱਲਰਵਨ, ਜੋਗਿੰਦਰ ਸਿੰਘ ਬੇਟੂ ਕਦੀਮ, ਗੁਰਦੇਵ ਸਿੰਘ ਮਮਦੋਟ, ਕਿਸਾਨ ਆਗੂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਬਿਕਰਮਜੀਤ ਸਿੰਘ ਸੰਧੂ ਸਕੱਤਰ ਮਾਰਕੀਟ ਕਮੇਟੀ ਮਮਦੋਟ, ‘ਆਪ’ ਆਗੂ ਮੇਹਰ ਸਿੰਘ ਘੁੰਮਣ ਦੋਨਾਂ ਰਹਿਮਤ, ਨਿਰਵੈਲ ਸਿੰਘ, ਅਵਤਾਰ ਸਿੰਘ ਸਰਪੰਚ ਕਾਲਾ ਟਿੱਬਾ, ਧਰਮਿੰਦਰ ਸਿੰਘ, ਬਗੀਚਾ ਸਿੰਘ ਕਾਲੂ ਅਰਾਈ, ਜਸਬੀਰ ਸ਼ਰਮਾ ਬਲਾਕ ਪ੍ਰਧਾਨ ਬੀ ਕੇ ਯੂ, ਕਿਸਾਨ ਆਗੂ ਰੰਗਾ ਸਿੰਘ ਭੁੱਲਰ, ਰਵਿੰਦਰ ਕੁਮਾਰ ਖੰਨਾ, ਸੰਜੇ ਗੁਪਤਾ, ਮੇਜਰ ਸਿੰਘ ਬੁਰਜੀ, ਬਲਵਿੰਦਰ ਸਿੰਘ ਐੱਮਸੀ ਤੇ ਸੁਭਾਸ਼ ਨੇ ਵੀ ਹਾਜ਼ਰੀ ਲਵਾਈ।

Advertisement