ਖਲੀ ਵੱਲੋਂ ਵਿੱਜ ਨਾਲ ਮੁਲਾਕਾਤ
06:56 AM Apr 02, 2024 IST
ਅੰਬਾਲਾ: ਰੈਸਲਰ ਖਲੀ (ਦਲੀਪ ਸਿੰਘ ਰਾਣਾ) ਨੇ ਅੱਜ ਸਾਬਕਾ ਮੰਤਰੀ ਅਨਿਲ ਵਿੱਜ ਨਾਲ ਉਨ੍ਹਾਂ ਦੇ ਅੰਬਾਲਾ ਕੈਂਟ ਨਿਵਾਸ ’ਤੇ ਮੁਲਾਕਾਤ ਕੀਤੀ। ਗਰੇਟ ਖਲੀ ਨੇ ਕਿਹਾ ਕਿ ਅਨਿਲ ਵਿੱਜ ਨਾਲ ਉਨ੍ਹਾਂ ਦੇ ਪਰਿਵਾਰਕ ਰਿਸ਼ਤੇ ਹਨ, ਇਸੇ ਲਈ ਉਨ੍ਹਾਂ ਨੂੰ ਮਿਲਣ ਆਏ ਹਨ। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਨੂੰ ਉਹ ਇਕ ਸ਼ੋਅ ਕਰਵਾਉਂਦੇ ਹਨ, ਜਿਸ ਲਈ ਉਨ੍ਹਾਂ ਸਾਬਕਾ ਮੰਤਰੀ ਨੂੰ ਸੱਦਾ ਦਿੱਤਾ ਹੈ। ਅਨਿਲ ਵਿੱਜ ਨੇ ਖਲੀ ਨਾਲ ਇਸ ਮੁਲਾਕਾਤ ਨੂੰ ਪਰਿਵਾਰਕ ਸਬੰਧ ਦੱਸਿਆ ਅਤੇ ਕਿਹਾ ਕਿ ਖਲੀ ਜਦੋਂ ਵੀ ਅੰਬਾਲਾ ਵਿਚੋਂ ਲੰਘਦੇ ਹਨ, ਉਨ੍ਹਾਂ ਕੋਲ ਆ ਕੇ ਆਪਣੇ ਅਨੁਭਵ ਸਾਂਝੇ ਕਰਦੇ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement