ਹਰਿਆਣਾ ਖੇਤੀ ’ਵਰਸਿਟੀ ਦਾ ਪਾੜ੍ਹਾ ਸਹਾਇਕ ਡਾਇਰੈਕਟਰ ਨਿਯੁਕਤ
ਪੱਤਰ ਪ੍ਰੇਰਕ
ਟੋਹਾਣਾ, 13 ਮਾਰਚ
ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਵਿਦਆਰਥੀ ਰਵੀ ਗੌਤਮ ਦੀ ਯੂਪੀਐੱਸਸੀ ਰਾਹੀਂ ਵਧੀਕ ਡਾਇਰੈਕਟਰ ਹਾਰਟੀਕਲਚਰ ਦੇ ਅਹੁਦੇ ਦੀ ਚੋਣ ਹੋਣ ਮਗਰੋਂ ’ ਵਰਸਿਟੀ ਦੇ ਉਪਕੁਲਪਤੀ ਬੀਆਰ ਕੰਬੋਜ ਨੇ ਰਵੀ ਗੌਤਮ ਨੂੰ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਰਵੀ ਗੌਤਮ ਦੀ ਸਫ਼ਲਤਾ ਲਈ ਉਸ ਦੀ ਮਿਹਨਤ ਦੀ ਸ਼ਲਾਘਾ ਕੀਤੀ। ਰਵੀ ਗੌਤਮ ਹਿਸਾਰ ਦੇ ਆਜ਼ਾਦ ਨਗਰ ਦਾ ਵਾਸੀ ਹੈ ਤੇ ਉਸ ਦੇ ਪਿਤਾ ਗੀਤਾਰਾਮ ਫ਼ਾਰਮਾਸਿਸਟ ਤੇ ਮਾਤਾ ਸ਼ੰਤੋਸ਼ ਸ਼ਰਮਾ ਘਰੇਲੂ ਔਰਤ ਹਨ। ਉਪਕੁਲਪਤੀ ਨੇ ਦੱਸਿਆ ਕਿ ਰਵੀ ਗੌਤਮ ਫ਼ਰਟੀਗੇਸ਼ਨ ਸਟੱਡੀਜ਼ ਇੰਨ ਗ੍ਰਾਫਟਿਡ ਚੇਰੀ ਟਮਾਟੋਜ਼ ਅੰਡਰ ਪਾਲੀਹਾਊਸ ਕੰਡਫੀਸ਼ਨ ਵਿਸ਼ੇ ਵਿੱਚ ਪੀਐੱਚ.ਡੀ. ਡਾਕਟਰ ਇੰਦੂ ਅਰੋੜਾ ਦੀ ਅਗਵਾਈ ਹੇਠ ਕਰ ਰਹੇ ਹਨ। ਰਵੀ ਗੌਤਮ ਆਰੰਭ ਤੋਂ ਹੀ ਪੜ੍ਹਾਈ ਵਿੱਚ ਮੈਰਿਟ ’ਤੇ ਰਹੇ। ਉਨ੍ਹਾਂ ਦੀ ਨਿਯੁਕਤੀ ਭਾਰਤੀ ਕ੍ਰਿਸ਼ੀ ਸੋਧ ਸੰਸਥਾਨ ਪੂਸਾ ਨਵੀ ਦਿੱਲੀ ਵਿੱਚ ਹੋਈ ਸੀ। ਉਨ੍ਹਾਂ ਨੇ ਸਬਜ਼ੀ ਵਿਗਿਆਨ ਦੀ ਜੂਨੀਅਰ ਰਿਸਰਚ ਫੈਲੋਸ਼ਿਪ ਦੀ ਡਿਗਰੀ ਕੀਤੀ ਤੇ ਉਨ੍ਹਾਂ ਦੀ ਨਿਯੁਕਤੀ ਫਤਿਹਾਬਾਦ ਵਿੱਚ ਬਾਗਬਾਨੀ ਅਫ਼ਸਰ ਵਜੋਂ ਕੀਤੀ ਗਈ ਤੇ ਹੁਣ ਪੀ.ਐਚ.ਡੀ. ਦੌਰਾਨ ਡਿਪਟੀ ਡਾਇਰੈਕਟਰ ਬਣਨ ਵਿੱਚ ਸਫ਼ਲ ਰਹੇ ਉਪਕੁਲਪਤੀ ਨੇ ਕਿਹਾ ਕਿ ਖੇਤੀਬਾੜੀ ਵਰਸਿਟੀ ਹਿਸਾਰ ਦੇ ਅਨੇਕਾਂ ਵਿਦਆਰਥੀ ਉੱਚ ਅਹੁਦਿਆਂ ’ਤੇ ਬਿਰਾਜ਼ਮਾਨ ਹਨ, ਉਨ੍ਹ ਵਿੱਚੋਂ ਰਵੀ ਗੌਤਮ ਇੱਕ ਹੈ। ਇਸ ਮੌਕੇ ਯੂਨੀਵਰਸਿਟੀ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।