ਹੋਲੀ ਮੌਕੇ ਰਸਾਇਣਕ ਰੰਗਾਂ ਤੋਂ ਬਚਣ ਦਾ ਸੁਨੇਹਾ
ਸਤਪਾਲ ਰਾਮਗੜ੍ਹੀਆ
ਪਿਹੋਵਾ, 13 ਮਾਰਚ
ਮੀਡੀਆ ਕਲੱਬ ਵੱਲੋਂ ਅੰਬਾਲਾ ਹਿਸਾਰ ਹਾਈਵੇਅ ’ਤੇ ਸਥਿਤ ਨਿੱਜੀ ਹੋਟਲ ਵਿੱਚ ਹੋਲੀ ਮਿਲਣ ਸਮਾਗਮ ਕਰਵਾਇਆ ਗਿਆ। ਇਸ ਵਿੱਚ ਨਗਰ ਪਾਲਿਕਾ ਦੇ ਪ੍ਰਧਾਨ ਅਸ਼ੀਸ਼ ਚੱਕਰਪਾਣੀ, ਅਨਾਜ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਗਰਗ ਅਤੇ ਆਲ ਇੰਡੀਆ ਸੈਨਿਕ ਕਿਸਾਨ ਮਜ਼ਦੂਰ ਦੇ ਪ੍ਰਧਾਨ ਜਗਤ ਸਿੰਘ ਚੰਡੀਗੜ੍ਹ ਫਾਰਮ, ਚੰਦਰਗੁਪਤ ਮੰਗਲਾ, ਸਮਾਜ ਸੇਵਕ ਸੁਰੇਂਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੀਡੀਆ ਕਲੱਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੈਣੀ ਅਤੇ ਸਰਪ੍ਰਸਤ ਸੁਰੇਸ਼ਪਾਲ ਰਾਣਾ ਨੇ ਕਿਹਾ ਕਿ ਪ੍ਰੋਗਰਾਮ ਦਾ ਉਦੇਸ਼ ਫੁੱਲਾਂ ਨਾਲ ਹੋਲੀ ਖੇਡ ਕੇ ਪਾਣੀ ਬਚਾਉਣਾ ਅਤੇ ਭਾਈਚਾਰਾ ਬਣਾਈ ਰੱਖਣਾ ਹੈ। ਮੁੱਖ ਮਹਿਮਾਨ ਨਗਰ ਪਾਲਿਕਾ ਦੇ ਪ੍ਰਧਾਨ ਅਸ਼ੀਸ਼ ਚੱਕਰਪਾਣੀ ਨੇ ਕਿਹਾ ਕਿ ਹੋਲੀ ਪਿਆਰ ਅਤੇ ਖੁਸ਼ੀ ਦਾ ਪ੍ਰਤੀਕ ਹੈ। ਅਨਾਜ ਮੰਡੀ ਦੇ ਪ੍ਰਧਾਨ ਨਵੀਨ ਗਰਗ ਨੇ ਕਿਹਾ ਕਿ ਮੀਡੀਆ ਕਰਮੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਤੱਕ ਰਸਾਇਣਕ ਰੰਗਾਂ ਤੋਂ ਬਚਣ ਦਾ ਸੁਨੇਹਾ ਪਹੁੰਚਾਉਣ। ਕਲੱਬ ਦੇ ਪ੍ਰਧਾਨ ਸ਼ਮਸ਼ੇਰ ਸੈਣੀ ਨੇ ਕਿਹਾ ਕਿ ਸਾਡਾ ਸੱਭਿਆਚਾਰ ਅਤੇ ਤਿਉਹਾਰ ਪਿਆਰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਮੌਜੂਦ ਲੋਕਾਂ ਨੇ ਫੁੱਲਾਂ ਨਾਲ ਹੋਲੀ ਖੇਡੀ ਅਤੇ ਇੱਕ ਦੂਜੇ ਨੂੰ ਇਸ ਪਵਿੱਤਰ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਕਲੱਬ ਵੱਲੋਂ ਸਾਰੇ ਮਹਿਮਾਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੁਰੇਂਦਰ ਢੀਂਗਰਾ, ਸੀਨੀਅਰ ਪੱਤਰਕਾਰ ਦੇਵ ਪੂਰਨਿਮਾ, ਰਾਮਪਾਲ ਮਲਿਕ, ਸਕੱਤਰ ਰਾਜਪਾਲ ਕਸ਼ਯਪ, ਜਸਬੀਰ ਜੱਸੀ, ਸੀਨੀਅਰ ਪੱਤਰਕਾਰ, ਜਸਪਾਲ ਸਿੰਘ ਗਿੱਲ, ਵਿਕਾਸ ਰਾਣਾ, ਮਨਜੀਤ ਸਿੱਧੂ, ਜਸਵਿੰਦਰ ਸਿੰਘ ਰਾਜ, ਗੁਰਪ੍ਰੀਤ ਸਿੰਘ, ਵਜ਼ੀਰ ਸਿੰਘ, ਰਣਜੀਤ ਆਰੀਅਨ, ਪ੍ਰਵੀਨ ਸ਼ਰਮਾ, ਰੋਹਿਤ ਬਾਗੜੀ, ਬਿੱਟੂ ਪ੍ਰਜਾਪਤੀ, ਦੁਸ਼ਯੰਤ ਸੈਣੀ ਹਾਜ਼ਰ ਸਨ।