IPL: ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ 11 ਦੌੜਾਂ ਨਾਲ ਹਰਾਇਆ
11:46 PM Mar 25, 2025 IST
ਅਹਿਮਦਾਬਾਦ, 25 ਮਾਰਚ
Punjab Kings defeat Gujarat Titans in IPL ਕਪਤਾਨ ਸ਼੍ਰੇਅਸ ਅੱਈਅਰ ਦੀਆਂ 42 ਗੇਂਦਾਂ ’ਤੇ 97 ਦੌੜਾਂ ਦੀ ਨਾਬਾਦ ਪਾਰੀ, ਸ਼ਸ਼ਾਂਕ ਸਿੰਘ ਦੀ 16 ਗੇਂਦਾਂ ’ਤੇ 44 ਦੌੜਾਂ ਤੇ ਪ੍ਰਿਯਾਂਸ਼ ਆਰੀਆ ਦੀ 23 ਗੇਂਦਾਂ ’ਤੇ 47 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਪੰਜਾਬ ਕਿੰਗਜ਼ ਦੀ ਟੀਮ ਨੇ ਅੱਜ ਇਥੇ ਗੁਜਰਾਤ ਟਾਈਟਨਜ਼ ਦੀ ਟੀਮ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਇਕ ਮੁਕਾਬਲੇ ਵਿਚ 11 ਦੌੜਾਂ ਨਾਲ ਹਰਾ ਦਿੱਤਾ।
Advertisement
ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਦੇ ਨੁਕਸਾਨ ਨਾਲ 243 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 232/5 ਦਾ ਹੀ ਸਕੋਰ ਬਣਾ ਸਕੀ। ਗੁਜਰਾਤ ਲਈ ਸਾਈ ਸੁਦਰਸ਼ਨ ਨੇ 74, ਜੋਸ ਬਟਲਰ ਨੇ 54 ਤੇ ਐੱਸ.ਰਦਰਫੋਰਡ ਨੇ 46 ਦੌੜਾਂ ਦੀ ਪਾਰੀ ਖੇਡੀ। ਪੰਜਾਬ ਲਈ ਅਰਸ਼ਦੀਪ ਸਿੰਘ ਨੇ ਦੋ ਜਦੋਂਕਿ ਇਕ ਇਕ ਵਿਕਟ ਗਲੈਨ ਮੈਕਸਵੈੱਲ ਤੇ ਮਾਰਕੋ ਜੈਨਸਨ ਨੇ ਲਈ। -ਪੀਟੀਆਈ
Advertisement
Advertisement