India's got latent: ਕਾਮੇਡੀਅਨ ਅਪੂਰਵ ਮੁਖੀਜਾ ਨੇ ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਹਟਾਈਆਂ
03:27 PM Apr 02, 2025 IST
ਨਵੀਂ ਦਿੱਲੀ, 2 ਅਪ੍ਰੈਲ
Advertisement
India's got latent:"ਇੰਡੀਆਜ਼ ਗੌਟ ਲੇਟੈਂਟ" ਦੇ ਵਿਵਾਦਪੂਰਨ ਐਪੀਸੋਡ ਦੇ ਪੈਨਲ ਵਿਚ ਮੌਜੂਦ ਸੋਸ਼ਲ ਮੀਡੀਆ ਪ੍ਰਭਾਵਕ ਅਪੂਰਵ ਮੁਖੀਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਸੋਸ਼ਲ ਮੀਡੀਆ ’ਤੇ ਦ ਰੈਬਲ ਕਿਡ ਵਜੋਂ ਜਾਣੀ ਜਾਂਦੀ ਮੁਖੀਜਾ ਨੇ ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਅਤੇ ਉਸਨੇ ਇੰਸਟਾਗ੍ਰਾਮ ’ਤੇ ਕਿਸੇ ਨੂੰ ਵੀ ਫਾਲੋ ਕਰਨਾ ਬੰਦ ਕਰ ਦਿੱਤਾ ਹੈ ਪਰ ਫਿਰ ਵੀ ਉਸਦੇ 30 ਲੱਖ ਤੋਂ ਵੱਧ ਫਾਲੋਅਰਜ਼ ਹਨ।
ਫਰਵਰੀ ਵਿਚ ਮੁਖੀਜਾ ਨੇ ਸਾਥੀ ਕਾਮੇਡੀਅਨ ਸਮਯ ਰੈਨਾ ਦੇ ਸ਼ੋਅ "ਇੰਡੀਆਜ਼ ਗੌਟ ਲੇਟੈਂਟ" ਵਿਚ ਜੱਜ ਵਜੋਂ ਸੇਵਾ ਨਿਭਾਈ ਸੀ, ਜੋ ਰਣਵੀਰ ਅਲਾਹਾਬਾਦੀਆ ਵੱਲੋਂ ਮਾਪਿਆਂ ਦੀ ਨਿੱਜਤਾ ਬਾਰੇ ਭੱਦੀਆਂ ਟਿੱਪਣੀਆਂ ਕਰਨ ਤੋਂ ਬਾਅਦ ਵੱਡੇ ਵਿਵਾਦ ਵਿਚ ਘਿਰ ਗਿਆ ਸੀ। -ਪੀਟੀਆਈ
Advertisement
Advertisement