India-BBC: ਭਾਰਤ ਨੇ ਬੀਬੀਸੀ ਵੱਲੋਂ ਪਹਿਲਗਾਮ ਹਮਲੇ ਸਬੰਧੀ ਖ਼ਬਰ ’ਚ ਦਹਿਸ਼ਤਗਰਦਾਂ ਨੂੰ ‘ਖਾੜਕੂ’ ਕਹਿਣ ’ਤੇ ਇਤਰਾਜ਼ ਜਤਾਇਆ
12:03 PM Apr 28, 2025 IST
ਨਵੀਂ ਦਿੱਲੀ, 28 ਅਪਰੈਲ
ਸਰਕਾਰ ਨੇ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (BBC) ਨੂੰ ਇੱਕ ਰਸਮੀ ਪੱਤਰ ਲਿਖ ਕੇ ਪਹਿਲਗਾਮ ਅਤਿਵਾਦੀ ਹਮਲੇ ਸਬੰਧੀ ਉਸ ਇੱਕ ਰਿਪੋਰਟ ’ਚ ਅਤਿਵਾਦੀਆਂ ਨੂੰ ‘ਖਾੜਕੂ’ ('militants') ਕਹਿਣ ’ਤੇ ਭਾਰਤ ਦੀ ਪ੍ਰਤੀਕਿਰਿਆ ਤੋਂ ਜਾਣੂ ਕਰਵਾਇਆ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਬੀਬੀਸੀ ਇੰਡੀਆ ਦੇ ਮੁਖੀ ਜੈਕੀ ਮਾਰਟਿਨ (Jackie Martin, BBC's India Head) ਨੂੰ ਲਿਖੇ ਇੱਕ ਪੱਤਰ ਵਿੱਚ ਵਿਦੇਸ਼ ਮੰਤਰਾਲੇ ਨੇ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੀ ਰਿਪੋਰਟਿੰਗ ਪ੍ਰਤੀ ਦੇਸ਼ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ। ਪਹਿਲਗਾਮ ਹਮਲੇ ’ਚ 26 ਵਿਅਕਤੀ ਮਾਰੇ ਗਏ।
ਅਧਿਕਾਰੀ ਨੇ ਕਿਹਾ, ‘‘ਅਤਿਵਾਦੀਆਂ ਨੂੰ ‘ਮਿਲੀਟੈਂਟ’ ਕਹਿਣ ਲਈ ਬੀਬੀਸੀ ਨੂੰ ਇੱਕ ਰਸਮੀ ਪੱਤਰ ਭੇਜਿਆ ਗਿਆ ਹੈ। ਵਿਦੇਸ਼ ਮੰਤਰਾਲੇ ਦਾ ਵਿਦੇਸ਼ ਪ੍ਰਚਾਰ ਵਿਭਾਗ ( External Publicity Division) ਬੀਬੀਸੀ ਦੀ ਰਿਪੋਰਟਿੰਗ ’ਤੇ ਨਿਗਰਾਨੀ ਰੱਖੇਗਾ।’’ -ਪੀਟੀਆਈ
Advertisement
Advertisement