ਅਪਰੈਲ ’ਚ ਰਿਕਾਰਡ 2.37 ਲੱਖ ਕਰੋੜ ਜੀਐੱਸਟੀ ਉਗਰਾਹਿਆ
05:08 AM May 02, 2025 IST
ਨਵੀਂ ਦਿੱਲੀ: ਮਾਲ ਅਤੇ ਸੇਵਾਵਾਂ ਕਰ (ਜੀਐੱਸਟੀ) ਉਗਰਾਹੀ ਪਿਛਲੇ ਮਹੀਨੇ ਅਪਰੈਲ ’ਚ ਸਾਲਾਨਾ ਆਧਾਰ ’ਤੇ 12.6 ਫ਼ੀਸਦ ਵਧ ਕੇ ਹੁਣ ਤੱਕ ਦੇ ਸਿਖਰਲੇ ਪੱਧਰ ਕਰੀਬ 2.37 ਲੱਖ ਕਰੋੜ ਰੁਪਏ ’ਤੇ ਪਹੁੰਚ ਗਈ ਹੈ। ਪਿਛਲੇ ਸਾਲ ਅਪਰੈਲ ’ਚ 2.10 ਲੱਖ ਕਰੋੜ ਰੁਪਏ ਜੀਐੱਸਟੀ ਉਗਰਾਹਿਆ ਗਿਆ ਸੀ। ਪਹਿਲੀ ਜੁਲਾਈ, 2017 ’ਚ ਲਾਗੂ ਹੋਣ ਮਗਰੋਂ ਇਹ ਦੂਜੀ ਵਾਰ ਹੈ, ਜਦੋਂ ਰਿਕਾਰਡ ਮਾਲੀਆ ਇਕੱਠਾ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਅਪਰੈਲ ’ਚ ਘਰੇਲੂ ਲੈਣ-ਦੇਣ ਤੋਂ ਜੀਐੱਸਟੀ ਮਾਲੀਆ 10.7 ਫ਼ੀਸਦ ਵਧ ਕੇ ਕਰੀਬ 1.9 ਲੱਖ ਕਰੋੜ ਰੁਪਏ ਹੋ ਗਿਆ ਜਦਕਿ ਦਰਾਮਦ ਵਸਤਾਂ ਤੋਂ ਮਾਲੀਆ 20.8 ਫ਼ੀਸਦ ਵਧ ਕੇ 46,913 ਕਰੋੜ ਰੁਪਏ ਰਿਹਾ। ਬੀਤੇ ਮਹੀਨੇ ਜਾਰੀ ਕੀਤਾ ਗਿਆ ਰਿਫੰਡ 48.3 ਫ਼ੀਸਦ ਵਧ ਕੇ 27,341 ਕਰੋੜ ਰੁਪਏ ਪਹੁੰਚ ਗਿਆ। ਇਸ ਰਿਫੰਡ ਨੂੰ ਐਡਜਸਟ ਕਰਨ ਮਗਰੋਂ ਅਪਰੈਲ ਮਹੀਨੇ ’ਚ ਕੁੱਲ ਜੀਐੱਸਟੀ ਉਗਰਾਹੀ 9.1 ਫ਼ੀਸਦ ਵਧ ਕੇ 2.09 ਲੱਖ ਕਰੋੜ ਰੁਪਏ ਤੋਂ ਵੱਧ ਰਹੀ। -ਪੀਟੀਆਈ
Advertisement
Advertisement