ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਹਿਕਾਰੀ ਖੰਡ ਮਿੱਲ ਦੇ ਪੈਟਰੋਲ ਪੰਪ ਦਾ ਉਦਘਾਟਨ

09:38 PM Jun 29, 2023 IST

ਪੱਤਰ ਪ੍ਰੇਰਕ

Advertisement

ਭੋਗਪੁਰ, 24 ਜੂਨ

ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਸਹਿਕਾਰੀ ਖੰਡ ਮਿੱਲ ਭੋਗਪੁਰ ਦੀ ਜ਼ਮੀਨ ‘ਤੇ ਭੋਗਪੁਰ ਤੋਂ ਬੁਲੋਵਾਲ ਨੂੰ ਜਾਂਦੀ ਸੜਕ ‘ਤੇ ਪੈਟਰੋਲ ਪੰਪ ਦਾ ਉਦਘਾਟਨ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਅਤੇ ਸਹਿਕਾਰੀ ਅਦਾਰਿਆਂ ਦੇ ਆਮਦਨ ਸਰੋਤ ਵਧਾ ਕੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਯਤਨ ਕੀਤਾ ਹੈ। ਇਸ ਤਹਿਤ ਸਹਿਕਾਰੀ ਖੰਡ ਮਿੱਲ ਭੋਗਪੁਰ ਦਾ ਇਹ ਪੈਟਰੋਲ ਪੰਪ ਲੱਗਣ ਨਾਲ ਖੰਡ ਮਿੱਲ ਦੀ ਆਮਦਨ ਵਿੱਚ ਵਾਧਾ ਹੋਵੇਗਾ। ਖੰਡ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਪੈਟਰੋਲ ਪੰਪ ਨਾਲ ਹੁਣ ਟਰੈਕਟਰ ਟਰਾਲੀਆਂ ਵਿੱਚ ਤੇਲ ਪਵਾਉਣ ਲਈ ਕਿਸਾਨਾਂ ਨੂੰ ਦੂਰ-ਦੁਰਾਡੇ ਦੇ ਪੰਪਾਂ ‘ਤੇ ਨਹੀਂ ਜਾਣਾ ਪਵੇਗਾ। ਚੇਅਰਮੈਨ ਪਰਮਵੀਰ ਸਿੰਘ ਪੰਮਾ ਨੇ ਕਿਹਾ ਕਿ ਇਸ ਗੰਨਾ ਸੀਜ਼ਨ ਵਿੱਚ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਗੰਨੇ ਦੀ ਪੂਰੀ ਅਦਾਇਗੀ ਨਾਲੋ-ਨਾਲ ਕਰ ਕੇ ਇਤਿਹਾਸਕ ਰਿਕਾਰਡ ਕਾਇਮ ਕੀਤਾ ਤੇ ਹੁਣ ਖੰਡ ਮਿੱਲ ਵਿੱਚ ਪੈਟਰੋਲ ਪੰਪ ਲਗਾ ਕੇ ਖੰਡ ਮਿੱਲ ਨੂੰ ਵਿੱਤੀ ਲਾਭ ਪਹੁੰਚਿਆ ਹੈ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਗਿੱਲ (ਰਾਜਾ), ਹਲਕਾ ਇੰਚਾਰਜ ਜੀਤ ਲਾਲ ਭੱਟੀ, ਵਾਈਸ ਚੇਅਰਮੈਨ ਪਰਮਿੰਦਰ ਸਿੰਘ ਮੱਲੀ, ਗੁਰਵਿੰਦਰ ਸਿੰਘ ਸਗਰਾਂਵਾਲੀ ਅਤੇ ਅਮਰੀਕ ਸਿੰਘ ਸੈਣੀ ਨੇ ਵਿਚਾਰ ਰੱਖੇ।

Advertisement

Advertisement
Tags :
ਉਦਘਾਟਨਸਹਿਕਾਰੀਪੈਟਰੋਲਮਿੱਲ
Advertisement