ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਸੀਈਟੀ ਸਬੰਧੀ ਮੀਟਿੰਗ
05:16 AM Jan 30, 2025 IST
ਪੱਤਰ ਪ੍ਰੇਰਕ
ਅੰਬਾਲਾ, 29 ਜਨਵਰੀ
ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਸੀਈਟੀ ਪ੍ਰੀਖਿਆ ਲਈ ਵਿਸ਼ੇਸ਼ ਮੀਟਿੰਗ ਗਰੁੱਪ ਸੀ ਅਤੇ ਗਰੁੱਪ ਡੀ ਦੀ ਪ੍ਰੀਖਿਆ ਸਬੰਧੀ ਅੱਜ ਡੀਸੀ ਅੰਬਾਲਾ ਪਾਰਥ ਗੁਪਤਾ ਨੇ ਆਪਣੇ ਦਫ਼ਤਰ ਵਿੱਚ ਸੱਦੀ। ਉਨ੍ਹਾਂ ਪ੍ਰੀਖਿਆ ਕੇਂਦਰ ਅਤੇ ਹੋਰ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਜੋ ਪਰੋਫਾਰਮਾ ਮਿਲਿਆ ਹੈ, ਸਿੱਖਿਆ ਵਿਭਾਗ ਉਸ ਅਨੁਸਾਰ ਪ੍ਰੀਖਿਆ ਕੇਂਦਰਾਂ ਦੀ ਜਾਂਚ ਕਰਕੇ ਜਾਣਕਾਰੀ ਕਮਿਸ਼ਨ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਏ। ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੇ ਮੈਂਬਰ ਅਮਰ ਸਿੰਘ ਨੇ ਦੱਸਿਆ ਕਿ ਸੀਈਟੀ ਦੀ ਪਹਿਲੀ ਲਿਖਤੀ ਪ੍ਰੀਖਿਆ ਮਾਰਚ ਜਾਂ ਅਪਰੈਲ ਵਿੱਚ ਹੋ ਸਕਦੀ ਹੈ। ਇਸ ਮੌਕੇ ਐੱਸਡੀਐੱਮ ਦਰਸ਼ਨ ਕੁਮਾਰ, ਸਤਿੰਦਰ ਸਿਵਾਚ, ਅਮਿਤ ਭਾਰਦਵਾਜ, ਡੀਐੱਸਪੀ ਵਿਜੈ ਕੁਮਾਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਰੇਸ਼ ਕੁਮਾਰ ਮੌਜੂਦ ਸਨ।
Advertisement
Advertisement