Haryana News ਸਿਰਸਾ ਦੇ ਨਾਇਬ ਸੂਬੇਦਾਰ ਦੀ ਸਿਆਚਿਨ ’ਚ ਤਬੀਅਤ ਵਿਗੜਨ ਨਾਲ ਮੌਤ
12:32 PM Apr 21, 2025 IST
ਪ੍ਰਭੂ ਦਿਆਲ
ਸਿਰਸਾ, 21 ਅਪਰੈਲ
Haryana News ਸਿਰਸਾ ਦੇ ਨਾਲ ਲਗਦੇ ਪਿੰਡ ਝੌਂਪੜਾ ਵਾਸੀ ਨਾਇਬ ਸੂਬੇਦਾਰ ਬਲਦੇਵ ਸਿੰਘ ਬੀਤੇ ਕੱਲ੍ਹ ਸਿਆਚਿਨ ’ਚ ਡਿਊਟੀ ਦੌਰਾਨ ਤਬੀਅਤ ਵਿਗੜਨ ਕਰਕੇ ਮੌਤ ਹੋ ਗਈ। ਸ਼ਹੀਦ ਦੀ ਦੇਹ ਅੱਜ ਦੁਪਹਿਰ ਬਾਅਦ ਤੱਕ ਸਿਰਸਾ ਪੁੱਜਣ ਦੀ ਸੰਭਾਵਨਾ ਹੈ।
Advertisement
ਸ਼ਹੀਦ ਬਲਦੇਵ ਸਿੰਘ ਸਾਲ 2002 ਵਿੱਚ ਫੌਜ ’ਚ ਭਰਤੀ ਹੋਇਆ ਸੀ। ਸੂਬੇਦਾਰ ਬਲਦੇਵ ਸਿੰਘ ਦੇ ਭਰਾ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਾਮ ਚਾਰ ਵਜੇ ਤੱਕ ਬਲਦੇਵ ਸਿੰਘ ਦੀ ਦੇਹ ਸਿਰਸਾ ਪੁੱਜਣ ਦੀ ਸੰਭਾਵਨਾ ਹੈ।
Advertisement
Advertisement