ਖੂਹ ’ਚ ਡਿੱਗਣ ਕਾਰਨ ਕਿਸਾਨ ਹਲਾਕ
05:39 AM May 08, 2025 IST
ਖੰਨਾ (ਨਿੱਜੀ ਪੱਤਰ ਪ੍ਰੇਰਕ); ਇੱਥੋਂ ਦੇ ਨੇੜਲੇ ਪਿੰਡ ਗੰਢੂਆਂ ਦੇ 37 ਸਾਲਾ ਕਿਸਾਨ ਗਗਨਦੀਪ ਸਿੰਘ ਦੀ ਕੱਲ੍ਹ ਦੇਰ ਰਾਤ ਖੂਹ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਰਾਤ ਸਮੇਂ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਹੋਇਆ ਸੀ। ਖੇਤਾਂ ਵਿੱਚ ਹਨੇਰਾ ਅਤੇ ਤੂਫ਼ਾਨ ਹੋਣ ਕਾਰਨ ਉਹ 35 ਫੁੱਟ ਡੂੰਘੇ ਖੂਹ ਵਿੱਚ ਡਿੱਗ ਪਿਆ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਖੂਹ ਵਿੱਚੋਂ ਕੱਢ ਕੇ ਤੁਰੰਤ ਸਿਵਲ ਹਸਪਤਾਲ ਖੰਨਾ ਮਗਰੋਂ ਡੀਐੱਮਸੀ ਹਸਪਤਾਲ ਲੁਧਿਆਣਾ ਲਿਆਂਦਾ, ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗਗਨਦੀਪ ਦੇ ਪਰਿਵਾਰ ਵਿੱਚ ਉਸ ਦੀ ਪਤਨੀ, ਇਕ ਪੁੱਤਰ ਅਤੇ ਚਾਰ ਮਹੀਨਿਆਂ ਦੀ ਧੀ ਹੈ।
Advertisement
Advertisement