ਕਰਨਲ ਬਾਠ ਹਮਲੇ ਦੀ ਐਸਆਈਟੀ ਵਿੱਚ ਚੌਥਾ ਬਦਲਾਅ
12:31 PM Mar 28, 2025 IST
ਜੁਪਿੰਦਰਜੀਤ ਸਿੰਘ/ਸਰਬਜੀਤ ਸਿੰਘ ਭੰਗੂ
ਚੰਡੀਗੜ੍ਹ/ਪਟਿਆਲਾ, 28 ਮਾਰਚ
Advertisement
ਪੰਜਾਬ ਸਰਕਾਰ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਹਮਲੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਮੁਖੀ ਨੂੰ ਬਦਲ ਦਿੱਤਾ ਹੈ। ਏਡੀਜੀਪੀ ਏਐੱਸ ਰਾਏ ਨੂੰ ਏਡੀਜੀਪੀ ਐੱਸਪੀਐੱਸ ਪਰਮਾਰ ਦੀ ਥਾਂ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਵੀਰਵਾਰ ਨੂੰ ਵਿਜੀਲੈਂਸ ਬਿਊਰੋ ਦੇ ਮੁੱਖ ਨਿਰਦੇਸ਼ਕ ਵਜੋਂ ਤਾਇਨਾਤ ਕੀਤਾ ਗਿਆ ਸੀ।
ਦੋ ਹੋਰ ਐੱਸਆਈਟੀ ਮੈਂਬਰ ਐੱਸਐੱਸਪੀ ਸੰਦੀਪ ਮਲਿਕ ਅਤੇ ਐੱਸਪੀ ਮਨਪ੍ਰੀਤ ਸਿੰਘ ਬਣੇ ਰਹਿਣਗੇ। ਜ਼ਿਕਰਯੋਗ ਹੈ ਕਿ ਇਹ ਜਾਂਚ ਟੀਮ ਵਿੱਚ ਚੌਥਾ ਬਦਲਾਅ ਹੈ। ਪਹਿਲਾਂ ਤਿੰਨ ਜਾਂਚ ਟੀਮਾਂ ਬਣਾਈਆਂ ਗਈਆਂ ਸਨ, ਪਰ ਹਾਈ ਕੋਰਟ ਦੇ ਦਖਲ ਜਾਂ ਪੀੜਤ ਪਰਿਵਾਰ ਦੇ ਵਿਰੋਧ ਕਾਰਨ ਬਦਲੀਆਂ ਗਈਆਂ। ਫੌਜ ਦੇ ਕਰਨਲ ਅਤੇ ਉਸਦੇ ਪੁੱਤਰ ’ਤੇ ਹਮਲਾ ਕਰਨ ਦੇ ਦੋਸ਼ ਵਿੱਚ ਬਾਰਾਂ ਪੁਲਿਸ ਮੁਲਾਜ਼ਮਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
Advertisement
Advertisement