ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ
06:03 AM Mar 23, 2025 IST
ਲੰਡਨ, 22 ਮਾਰਚ
ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਅੱਜ ਹਵਾਈ ਆਵਾਜਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ। ਬੀਤੇ ਦਿਨ ਬਿਜਲੀ ਸਬਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਲਗਪਗ 18 ਘੰਟੇ ਇਥੋਂ ਉਡਾਣਾਂ ਬੰਦ ਰਹੀਆਂ ਸਨ। ਇਸ ਦੌਰਾਨ ਏਅਰਲਾਈਨਾਂ ਨੇ ਚਿਤਾਵਨੀ ਦਿੱਤੀ ਕਿ ਯਾਤਰੀਆਂ ਨੂੰ ਆਉਂਦੇ ਕਈ ਦਿਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੀਥਰੋ ਨੇ ਬਿਆਨ ਵਿੱਚ ਕਿਹਾ, ‘ਸਾਡੇ ਟਰਮੀਨਲਾਂ ਵਿੱਚ ਸੈਂਕੜੇ ਵਾਧੂ ਮੁਲਾਜ਼ਮ ਤੇ ਅਧਿਕਾਰੀ ਮੌਜੂਦ ਹਨ ਅਤੇ ਇਸ ਅਸੀਂ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ 10,000 ਵਾਧੂ ਯਾਤਰੀਆਂ ਦੀ ਸਹੂਲਤ ਲਈ ਅੱਜ ਦੇ ਸ਼ਡਿਊਲ ਵਿੱਚ ਕਈ ਹੋਰ ਉਡਾਣਾਂ ਸ਼ਾਮਲ ਕੀਤੀਆਂ ਹਨ।’ -ਏਪੀ
Advertisement
Advertisement