ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ ’ਚ ਜਾਅਲੀ ਵੀਜ਼ਾ ਗਰੋਹ ਦਾ ਪਰਦਾਫ਼ਾਸ਼, 3 ਗ੍ਰਿਫ਼ਤਾਰ

05:51 PM Oct 26, 2023 IST

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਅਕਤੂਬਰ
ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕੈਨੇਡਾ ਅਤੇ ਖਾੜੀ ਦੇਸ਼ਾਂ ਦਾ ਵੀਜ਼ਾ ਦਿਵਾਉਣ ਦੇ ਬਹਾਨੇ ਦੇਸ਼ ਭਰ ਦੇ ਹਜ਼ਾਰਾਂ ਲੋਕਾਂ ਨੂੰ ਠੱਗਣ ਵਾਲੇ ਗਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਤਰੁਣ ਕੁਮਾਰ (43), ਵਨਿਾਇਕ ਉਰਫ਼ ਬਿੰਨੀ (29) ਅਤੇ ਜਸਵਿੰਦਰ ਸਿੰਘ (25) ਵਾਸੀ ਪੰਜਾਬ ਵਜੋਂ ਹੋਈ ਹੈ। ਵਿਸ਼ੇਸ਼ ਪੁਲੀਸ ਕਮਿਸ਼ਨਰ (ਅਪਰਾਧ) ਰਵਿੰਦਰ ਸਿੰਘ ਯਾਦਵ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਚੰਡੀਗੜ੍ਹ, ਪੰਜਾਬ ਸਥਿਤ ਬਿਰਲਾ-ਜੀ ਵਜੋਂ ਜਾਣੀ ਜਾਂਦੀ ਕੰਪਨੀ ਵੱਲੋਂ ਕਈ ਲੋਕਾਂ ਨਾਲ ਕਥਿਤ ਧੋਖਾਧੜੀ ਕਰਨ ਦੀ ਸੂਚਨਾ ਮਿਲੀ ਸੀ। ਇਸ ਕੰਪਨੀ ਨੇ ਕੈਨੇਡੀਅਨ ਵੀਜ਼ਾ ਦੇਣ ਦਾ ਵਾਅਦਾ ਕੀਤਾ ਸੀ ਪਰ ਆਖਰਕਾਰ ਪੀੜਤਾਂ ਨੂੰ ਜਾਅਲੀ ਵੀਜ਼ੇ ਦਿੱਤੇ। ਤਰੁਣ ਅਤੇ ਕਰਨ ਦੀ ਪਛਾਣ ਕੀਤੀ ਗਈ, ਜੋ ਕਿ ਸੈਕਟਰ-34ਏ, ਚੰਡੀਗੜ੍ਹ ਵਿਖੇ ਚੰਡੀਗੜ੍ਹ ਟੂ ਅਬਰੌਡ ਨਾਮਕ ਹੋਰ ਕਾਰੋਬਾਰ ਦੇ ਓਹਲੇ ਵਿੱਚ ਕੰਮ ਕਰ ਰਹੇ ਸਨ। ਪੂਰੀ ਜਾਂਚ ਦੌਰਾਨ ਕਾਲ ਡਿਟੇਲ ਰਿਕਾਰਡ (ਸੀਡੀਆਰ), ਗਾਹਕ ਐਪਲੀਕੇਸ਼ਨ ਫਾਰਮ (ਸੀਏਐਫ), ਇੰਟਰਨੈਟ ਪ੍ਰੋਟੋਕੋਲ ਡਿਟੇਲ ਰਿਕਾਰਡ (ਆਈਪੀਡੀਆਰ), ਰੀਚਾਰਜ ਹਿਸਟਰੀ, ਬੈਂਕ ਸਟੇਟਮੈਂਟਸ, ਆਈਪੀ ਲੌਗਸ, ਔਨਲਾਈਨ ਵਾਲਿਟ ਅਤੇ ਜੀਐਸਟੀ ਬਾਰੇ ਜਾਣਕਾਰੀ ਮਿਲੀ। ਚੰਡੀਗੜ੍ਹ ਟੂ ਅਬਰੌਡ ਦਫਤਰ 'ਤੇ ਛਾਪੇਮਾਰੀ ਕੀਤੀ ਗਈ, ਜਿੱਥੇ ਤਰੁਣ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਫ਼ਤਰ ਦੀ ਤਲਾਸ਼ੀ ਦੌਰਾਨ ਜਾਅਲੀ ਦਸਤਾਵੇਜ਼, ਲੈਪਟਾਪ, ਨਕਲੀ ਵੀਜ਼ਾ ਵਾਲੇ ਪਾਸਪੋਰਟ, ਬਾਰਕੋਡ ਮੇਕਰ, ਲੈਮੀਨੇਟਰ ਮਸ਼ੀਨ, ਰੋਲ ਅਤੇ ਜਾਅਲੀ ਦਸਤਾਵੇਜ਼ ਬਣਾਉਣ ਲਈ ਵਰਤੀ ਜਾਂਦੀ ਸਟੇਸ਼ਨਰੀ ਦੇ ਨਾਲ-ਨਾਲ ਕਈ ਫਰਮਾਂ ਅਤੇ ਅੰਤਰਰਾਸ਼ਟਰੀ ਬੈਂਕਾਂ ਦੇ ਸਟੈਂਪ ਮਿਲੇ। ਤਰੁਣ ਆਪਣੇ ਇਕ ਕਰਮਚਾਰੀ ਜਸਵਿੰਦਰ ਸਿੰਘ ਦੀ ਸ਼ਨਾਖਤ 'ਤੇ ਦਫਤਰ ਚਲਾ ਰਿਹਾ ਸੀ। ਤਰੁਣ ਨੇ ਵਨਿਾਇਕ ਨਾਮ ਦੇ ਵਿਅਕਤੀ ਤੋਂ ਜਾਅਲੀ ਵੀਜ਼ਾ ਲੈਣ ਦੀ ਗੱਲ ਕਬੂਲ ਕੀਤੀ, ਜੋ ਸੈਕਟਰ 34 ਚੰਡੀਗੜ੍ਹ ਵਿਖੇ ਸ੍ਰੀ ਸਾਈਂ ਐਜੂਕੇਸ਼ਨ ਦੇ ਨਾਮ ਹੇਠ ਦਫ਼ਤਰ ਚਲਾ ਰਿਹਾ ਸੀ। ਉਸ ਨੇ ਪੀੜਤਾਂ ਤੋਂ 50,000 ਰੁਪਏ ਤੋਂ ਲੈ ਕੇ ਦੋ ਲੱਖ ਰੁਪਏ ਤੱਕ ਦੀ ਰਕਮ ਅਗਾਊਂ ਵਸੂਲੀ ਜੋ ਜਾਣ ਵਾਲੇ ਦੇਸ਼ 'ਤੇ ਨਿਰਭਰ ਕਰਦਾ ਸੀ।

Advertisement

Advertisement