ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਾਰਾਸ਼ਟਰ: Pune ਜ਼ਿਲ੍ਹੇ ਵਿੱਚ Indrayani river ’ਤੇ ਬਣਿਆ ਪੁਲ ਢਹਿਣ ਕਾਰਨ ਚਾਰ ਮੌਤਾਂ

08:32 PM Jun 15, 2025 IST
featuredImage featuredImage
ਪੁਲ ਡਿੱਗਣ ਤੋਂ ਬਾਅਦ ਦਰਿਆ ਦੇ ਕੰਢਿਆਂ ’ਤੇ ਖੜ੍ਹੇ ਹੋਏ ਲੋਕ। -ਫੋਟੋ: ਪੀਟੀਆਈ

ਪੁਣੇ, 16 ਜੂਨ
ਮਹਾਰਸ਼ਟਰ ਦੇ Pune ਜ਼ਿਲ੍ਹੇ ਦੀ ਮਾਵਲ ਤਹਿਸੀਲ ਵਿੱਚ indrayani river ’ਤੇ ਬਣਿਆ ਲੋਹੇ ਦਾ ਇਕ ਪੁਲ ਅੱਜ ਬਾਅਦ ਦੁਪਹਿਰ ਢਹਿਣ ਵਾਲੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਬਚਾਉਣ ਦੇ ਬਾਵਜੂਦ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਜਦਕਿ ਦੋ ਹੋਰਾਂ ਦੀਆਂ ਲਾਸ਼ਾਂ ਪੁਲ ਦੇ ਢਹਿ-ਢੇਰੀ ਹੋਏ ਹਿੱਸੇ ਹੇਠਾਂ ਦੱਬੀਆਂ ਮਿਲੀਆਂ। ਤਲੇਗਾਓਂ ਦਾਭਾੜੇ ਪੁਲੀਸ ਥਾਣੇ ਦੇ ਸੀਨੀਅਰ ਇੰਸਪੈਕਟਰ ਪ੍ਰਦੀਪ ਰਾਇਨਵਾਰ ਨੇ ਦੇਰ ਸ਼ਾਮ ਕਿਹਾ, ‘‘ਪੁਲ ਦੇ ਢਹਿ ਚੁੱਕੇ ਹਿੱਸੇ ਦੇ ਹੇਠਿਓਂ ਦੋ ਲਾਸ਼ਾਂ ਮਿਲੀਆਂ ਹਨ। ਸਾਨੂੰ ਸ਼ੱਕ ਹੈ ਕਿ ਇਕ ਵਿਅਕਤੀ ਉੱਥੇ ਫਸਿਆ ਹੋਇਆ ਹੈ। ਵਿਅਕਤੀ ਦਾ ਪਤਾ ਲਗਾਉਣ ਅਤੇ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।’’

Advertisement

ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬਾਅਦ ਦੁਪਹਿਰ 3.30 ਵਜੇ ਕੁੰਦਮਾਲਾ ਇਲਾਕੇ ਵਿੱਚ ਹੋਈ, ਜਿੱਥੇ ਪਿਛਲੇ ਕੁਝ ਦਿਨਾਂ ਵਿੱਚ ਭਾਰੀ ਮੀਂਹ ਪਿਆ ਹੈ, ਜਿਸ ਕਰ ਕੇ ਦਰਿਆ ਵਿੱਚ ਪਾਣੀ ਦਾ ਵਹਾਅ ਤੇਜ਼ ਹੋ  ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲ ਢਹਿ-ਢੇਰੀ ਹੋਇਆ ਉਦੋਂ ਮੀਂਹ ਨਹੀਂ ਪੈ ਰਿਹਾ ਸੀ ਅਤੇ ਪਿਕਨਿਕ ਮਨਾਉਣ ਵਾਲੇ ਘੱਟੋ ਘੱਟ 100 ਵਿਅਕਤੀ ਉੱਥੇ ਮੌਜੂਦ ਸਨ।
ਇਸ  ਤੋਂ ਪਹਿਲਾਂ ਪੁਣੇ ਜ਼ਿਲ੍ਹੇ ਦੇ ਕੁਲੈਕਟਰ ਜਿਤੇਂਦਰ ਡੂਡੀ ਨੇ ਦੱਸਿਆ ਕਿ ਹਾਦਸੇ ਵਿੱਚ ਹੁਣ ਤੱਕ 38 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ ਜਿਨ੍ਹਾਂ ’ਚੋਂ 30 ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲ ਢਹਿਣ ਸਮੇਂ ਉੱਥੇ ਮੌਜੂਦ ਲੋਕਾਂ ਦੀ ਸਹੀ ਗਿਣਤੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ ਇਹ ਵੀ ਪਤਾ ਲਗਾ ਰਹੇ ਹਾਂ ਕਿ ਕਿੰਨੇ ਲੋਕ ਲਾਪਤਾ ਹਨ।’’ ਮਿਲੀ ਜਾਣਕਾਰੀ ਅਨੁਸਾਰ ਪੁਲ ਨੂੰ ਜੰਗ ਲੱਗ ਚੁੱਕਾ ਸੀ ਅਤੇ ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਕਾਫੀ ਲੋਕਾਂ ਦੇ ਪੁਲ ’ਤੇ ਖੜ੍ਹੇ ਹੋਣ ਕਾਰਨ ਇਹ ਟੁੱਟ ਗਿਆ ਤੇ ਹਾਦਸਾ ਵਾਪਰ ਗਿਆ। -ਪੀਟੀਆਈ

Advertisement
Advertisement