Teenagers drown ਤਿਲੰਗਾਨਾ ਵਿੱਚ ਗੋਦਾਵਰੀ ਨਦੀ ਵਿੱਚ ਡੁੱਬਣ ਕਾਰਨ ਪੰਜ ਮੁੰਡਿਆਂ ਦੀ ਮੌਤ
07:01 PM Jun 15, 2025 IST
ਕਰੀਮਨਗਰ (ਤਿਲੰਗਾਨਾ), 15 ਜੂਨ
ਬਾਸਰ ਸਥਿਤ ਇਕ ਮੰਦਰ ਜਾਣ ਤੋਂ ਪਹਿਲਾਂ ਐਤਵਾਰ ਨੂੰ ਗੋਦਾਵਰੀ ਨਦੀ ਵਿੱਚ ਇਸ਼ਨਾਨ ਕਰ ਰਹੇ ਪੰਜ teenager boys ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ।
Advertisement
ਭਈਂਸਾ ਦੇ ਏਐੱਸਪੀ ਅਵਿਨਾਸ਼ ਕੁਮਾਰ ਮੁਤਾਬਕ, ਹੈਦਰਾਬਾਦ ਤੋਂ ਲਗਪਗ 20 ਵਿਅਕਤੀਆਂ ਦਾ ਇਕ ਸਮੂਹ ਪ੍ਰਸਿੱਧ ਗਿਆਨ ਸਰਸਵਤੀ ਮੰਦਰ ਵਿੱਚ ਮੱਥਾ ਟੇਕਣ ਲਈ ਬਾਸਰ ਗਿਆ ਸੀ।
ਉਨ੍ਹਾਂ ਦੱਸਿਆ ਕਿ ਮੰਦਰ ਜਾਣ ਤੋਂ ਪਹਿਲਾਂ ਸਮੂਹ ਦੇ ਪੰਜ ਮੁੰਡੇ ਇਸ਼ਨਾਨ ਕਰਨ ਲਈ ਨਦੀ ਵਿੱਚ ਉਤਰੇ। ਨਦੀ ਵਿੱਚ ਅਚਾਨਕ ਪਾਣੀ ਦਾ ਪੱਧਰ ਵਧ ਗਿਆ, ਜਿਸ ਕਾਰਨ ਪੰਜੋਂ ਮੁੰਡੇ ਨਦੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ।
ਕੁਮਾਰ ਨੇ ਦੱਸਿਆ ਕਿ ਬਚਾਅ ਟੀਮਾਂ ਨੇ ਲਾਸ਼ਾਂ ਬਰਾਮਦ ਕਰ ਲਈਆਂ ਅਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਿਲਸਿਲੇ ਵਿੱਚ ਇਕ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ
Advertisement
Advertisement