ਗਊਸ਼ਾਲਾ ’ਚ ਅੱਠ ਗਊਆਂ ਦੀ ਮੌਤ
10:44 AM Nov 20, 2023 IST
ਰਾਮਾਂ ਮੰਡੀ (ਪੱਤਰ ਪ੍ਰੇਰਕ): ਨੇੜਲੇ ਪਿੰਡ ਤਰਖਾਣਵਾਲਾ ਦੀ ਗਊਸ਼ਾਲਾ ਵਿਚ ਅੱਠ ਗਊਆਂ ਦੀ ਭੇਦਭਰੀ ਹਾਲਤ ’ਚ ਮੌਤ ਹੋ ਗਈ, ਜਦੋਂਕਿ ਇਸ ਘਟਨਾ ਵਿਚ ਕਈ ਗਾਵਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਗਊਸ਼ਾਲਾ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਗਊਆਂ ਦਾ ਇਲਾਜ ਸ਼ੁਰੂ ਕਰਵਾਇਆ। ਪਿੰਡ ਵਾਸੀਆਂ ਅਨੁਸਾਰ ਗਾਵਾਂ ਦੀ ਮੌਤ ਦਾ ਸਿਲਸਿਲਾ ਸ਼ਨੀਵਾਰ ਦੇਰ ਰਾਤ ਉਸ ਸਮੇਂ ਸ਼ੁਰੂ ਹੋਇਆ, ਜਦੋਂ ਅਚਾਨਕ ਚਾਰ ਗਾਵਾਂ ਦੀ ਸਿਹਤ ਵਿਗੜੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਅੱਜ ਐਤਵਾਰ ਨੂੰ ਫਿਰ ਗਊਸ਼ਾਲਾ ਵਿਚ ਚਾਰ ਹੋਰ ਗਾਵਾਂ ਦੀ ਹਾਲਤ ਅਚਾਨਕ ਨਾਜ਼ੁਕ ਬਣ ਗਈ ਅਤੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਵੀ ਮੌਤ ਹੋ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਰਾਮਾਂ ਥਾਣਾ ਮੁਖੀ ਮਨਜੀਤ ਸਿੰਘ ਮੌਕੇ ’ਤੇ ਪਹੁੰਚੇ। ਥਾਣਾ ਮੁਖੀ ਨੇ ਮੁੱਢਲੀ ਜਾਂਚ ’ਚ ਇਹ ਦੱਸਿਆ ਕਿ ਗਊਆਂ ਦੀ ਮੌਤ ਜ਼ਹਿਰੀਲਾ ਜਾਂ ਉੱਲੀ ਵਾਲਾ ਚਾਰਾ ਖਾਣ ਕਾਰਨ ਹੋਈ ਜਾਪਦੀ ਹੈ।
Advertisement
Advertisement