ਅਣਪਛਾਤੇ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਪਰਚਾ ਦਰਜ
05:41 AM Jun 04, 2025 IST
ਪੱਤਰ ਪ੍ਰੇਰਕ
ਸ਼ਹਿਣਾ, 3 ਜੂਨ
ਪਿੰਡ ਉੱਗੋਕੇ ਨੇੜੇ ਢੂਲੇ ਦਾ ਸਾਮਾਨ ਛੱਡਣ ਆ ਰਹੇ ਇੱਕ ਨੌਜਵਾਨ ਦੀ ਟਰੈਕਟਰ ਹੇਠ ਆਉਣ ’ਤੇ ਮੌਤ ਹੋਣ ਦੇ ਮਾਮਲੇ ’ਚ ਥਾਣਾ ਸ਼ਹਿਣਾ ਦੀ ਪੁਲੀਸ ਨੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ 31 ਮਈ ਨੂੰ ਪਿੰਡ ਜੈਮਲ ਸਿੰਘ ਵਾਲਾ ਤੋਂ ਪਿੰਡ ਗਿੱਲ ਕੋਠੇ ਢੂਲੇ ਦਾ ਸਾਮਾਨ ਛੱਡਣ ਟਰੈਕਟਰ ’ਤੇ ਤਿੰਨ ਨੌਜਵਾਨ ਆ ਰਹੇ ਹਨ। ਪਿੰਡ ਉੱਗੋਕੇ ਨੇੜੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਮੋਟਰਸਾਈਕਲ ਤੇਜ਼ੀ ਨਾਲ ਮੇਨ ਸੜਕ ’ਤੇ ਚੜ੍ਹਾ ਦਿੱਤਾ ਜਿ ਸਕਾਰਨ ’ਚ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਲਖਵੀਰ ਸਿੰਘ ਜੋ ਟਰੈਕਟਰ ’ਤੇ ਬੈਠਾ ਸੀ ਅਤੇ ਹੇਠਾ ਡਿੱਗ ਪਿਆ ਅਤੇ ਟਰੈਕਟਰ ਉਸ ਦੇ ਸਿਰ ਉਪਰੋਂ ਦੀ ਲੰਘ ਗਿਆ। ਇਸ ਘਟਨਾ ’ਚ ਲਖਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਥਾਣਾ ਸ਼ਹਿਣਾ ਪੁਲੀਸ ਨੇ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਖਿਲਾਫ਼ ਕੇਸ ਦਰਜ ਕਰਕੇ ਭਾਲ ਆਰੰਭ ਦਿੱਤੀ ਹੈ।
Advertisement
Advertisement