ਪਹਿਲਵਾਨਾਂ ਦੇ ਹੱਕ ਵਿੱਚ ਡਟੀ ਤਰਕਸ਼ੀਲ ਸੁਸਾਇਟੀ
06:27 PM Jun 23, 2023 IST
ਟ੍ਰਿਬਿਉੂਨ ਨਿਉੂਜ਼ ਸਰਵਿਸ
Advertisement
ਅੰਮ੍ਰਿਤਸਰ, 11 ਜੂਨ
ਤਰਕਸ਼ੀਲ਼ ਸੁਸਾਇਟੀ ਨੇ ਸੁਪਰੀਮ ਕੋਰਟ ਕੋਲੋਂ ਮੰਗ ਕੀਤੀ ਹੈ ਕਿ ਨਾਬਾਲਗ ਪਹਿਲਵਾਨ ਕੁੜੀ ਦੇ ਬਿਆਨ ਬਦਲਣ ਪਿਛੇ ਹਕੂਮਤੀ ਦਬਾਅ ਹੋਣ ਦੀ ਆਸ਼ੰਕਾ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
Advertisement
ਇਹ ਮੰਗ ਤਰਕਸ਼ੀਲ਼ ਸੁਸਾਇਟੀ ਦੀ ਅੰਮ੍ਰਿਤਸਰ ਇਕਾਈ ਦੀ ਮਹੀਨਾਵਾਰ ਮਟਿੰਗ ਦੌਰਾਨ ਕੀਤੀ ਗਈ। ਸਥਾਨਕ ਵਿਰਸਾ ਵਿਹਾਰ ਵਿਖੇ ਤਰਕਸ਼ੀਲ਼ ਆਗੂ ਸੁਖਮੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਜਥੇਬੰਦੀ ਦੇ ਮੈਂਬਰਾਂ ਨੇ ਕਿਹਾ ਕਿ ਹਕੂਮਤੀ ਡਰ ਅਤੇ ਦਹਿਸ਼ਤ ਹੇਠ ਬਿਆਨ ਬਦਲਵਾਏ ਗਏ ਹਨ। ਇਸ ਮੌਕੇ ਸੁਮੀਤ ਸਿੰਘ ਅਤੇ ਜਸਪਾਲ ਬਾਸਰਕੇ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤਰਕਸ਼ੀਲ਼ ਆਗੂਆਂ ਅਸ਼ਵਨੀ ਕੁਮਾਰ ਅਤੇ ਮਾਸਟਰ ਬਲਦੇਵ ਰਾਜ ਵੇਰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੇਟੀ ਪੜ੍ਹਾਓ ਬੇਟੀ ਬਚਾਓ ਦੇ ਨਾਅਰੇ ਸਿਰਫ ਵੋਟਾਂ ਲੈਣ ਦੇ ਹਥਕੰਡੇ ਹਨ। ਤਰਕਸ਼ੀਲ ਆਗੂਆਂ ਨੇ ਪੰਜਾਬ ਸਮੇਤ ਦੇਸ਼ ਭਰ ਦੀਆਂ ਲੋਕ ਪੱਖੀ, ਜਮਹੂਰੀ ਅਤੇ ਇਨਸਾਫ ਪਸੰਦ ਜਨਤਕ ਜਥੇਬੰਦੀਆਂ ਨੂੰ ਇਕਜੁਟ ਹੋਣ ਦੀ ਅਪੀਲ ਕੀਤੀ।
Advertisement