ਜੋਕੋਵਿਚ ਮੁੜ ਟੈਨਿਸ ਦਰਜਾਬੰਦੀ ’ਚ ਸਿਖ਼ਰ ’ਤੇ
06:04 PM Jun 23, 2023 IST
ਪੈਰਿਸ, 12 ਜੂਨ
Advertisement
ਏਟੀਪੀ ਦਰਜਾਬੰਦੀ ਵਿਚ ਨੋਵਾਕ ਜੋਕੋਵਿਚ ਮੁੜ ਦੁਨੀਆ ਦਾ ਨੰਬਰ ਇਕ ਟੈਨਿਸ ਖਿਡਾਰੀ ਬਣ ਗਿਆ ਹੈ। ਉਸ ਨੇ ਫਰੈਂਚ ਓਪਨ ਜਿੱਤਣ ਤੋਂ ਬਾਅਦ ਕਾਰਲੋਸ ਐਲਕਰਾਜ਼ ਨੂੰ ਪਿੱਛੇ ਛੱਡ ਦਿੱਤਾ ਹੈ। ਟੈਨਿਸ ਖਿਡਾਰੀ ਜੋਕੋਵਿਚ ਦਾ ਇਹ 23ਵਾਂ ਗਰੈਂਡ ਸਲੈਮ ਖ਼ਿਤਾਬ ਹੈ ਜੋ ਕਿ ਇਕ ਰਿਕਾਰਡ ਹੈ। ਦੱਸਣਯੋਗ ਹੈ ਕਿ 50 ਸਾਲ ਪਹਿਲਾਂ ਕੰਪਿਊਟਰੀਕ੍ਰਿਤ ਢਾਂਚੇ ਦੀ ਸ਼ੁਰੂਆਤ ਹੋਣ ਤੋਂ ਲੈ ਕੇ ਪੁਰਸ਼ਾਂ ਜਾਂ ਔਰਤਾਂ ਦੇ ਵਰਗ ਵਿਚ ਜੋਕੋਵਿਚ ਸਭ ਤੋਂ ਵੱਧ ਸਮਾਂ ਰੈਂਕਿੰਗ ਵਿਚ ਸਿਖਰ ਉਤੇ ਬਣੇ ਰਹੇ ਹਨ। ਔਰਤਾਂ ਦੇ ਵਰਗ ਦੀ ਚੈਂਪੀਅਨ ਇਗਾ ਸਵਿਤੇਕ ਮਹਿਲਾ ਵਰਗ ਵਿਚ ਨੰਬਰ ਇਕ ਉਤੇ ਬਣੀ ਹੋਈ ਹੈ। ਉਹ ਲਗਭਗ ਇਕ ਸਾਲ ਤੋਂ ਦਰਜਾਬੰਦੀ ਵਿਚ ਸਿਖਰ ਉਤੇ ਹੈ। ਟੈਨਿਸ ਖਿਡਾਰੀ ਐਲਕਰਾਜ਼ ਦਰਜਾਬੰਦੀ ਵਿਚ ਨੰਬਰ ਦੋ ਉਤੇ ਹੈ ਜਦਕਿ ਦਾਨਿਲ ਮੈਦਵੇਦੇਵ ਤੀਜੇ ਨੰਬਰ ਉਤੇ ਹਨ। -ਏਪੀ
Advertisement
Advertisement