ਹਾਕੀ: ਯੂਰਪੀ ਗੇੜ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ
ਨਵੀਂ ਦਿੱਲੀ, 12 ਮਈ
ਭਾਰਤ ਨੇ ਅੱਜ ਮਹਿਲਾ ਪ੍ਰੋ ਲੀਗ ਹਾਕੀ ਦੇ ਯੂਰਪੀ ਗੇੜ ਲਈ 24 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿੱਚ ਮਿਡਫੀਲਡਰ ਸਲੀਮਾ ਟੇਟੇ ਨੂੰ ਕਪਤਾਨ ਬਣਾਇਆ ਗਿਆ ਹੈ। ਭਾਰਤ 14 ਤੋਂ 29 ਜੂਨ ਤੱਕ ਲੰਡਨ, ਐਂਟਵਰਪ ਅਤੇ ਬਰਲਿਨ ਵਿੱਚ ਆਸਟਰੇਲੀਆ, ਅਰਜਨਟੀਨਾ, ਬੈਲਜੀਅਮ ਅਤੇ ਚੀਨ ਖ਼ਿਲਾਫ਼ ਦੋ-ਦੋ ਮੈਚ ਖੇਡੇਗਾ। ਟੀਮ 14 ਜੂਨ ਨੂੰ ਆਸਟਰੇਲੀਆ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਤਜਰਬੇਕਾਰ ਫਾਰਵਰਡ ਨਵਨੀਤ ਕੌਰ ਟੀਮ ਦੀ ਉਪ ਕਪਤਾਨ ਹੋਵੇਗੀ।

ਟੀਮ ਵਿੱਚ ਗੋਲਕੀਪਰ ਸਵਿਤਾ ਅਤੇ ਬਿਚੂ ਦੇਵੀ ਖਾਰੀਬਾਮ ਵੀ ਸ਼ਾਮਲ ਹਨ। ਸੁਸ਼ੀਲਾ ਚਾਨੂ, ਜਯੋਤੀ, ਸੁਮਨ ਦੇਵੀ, ਜਯੋਤੀ ਸਿੰਘ, ਇਸ਼ਿਕਾ ਚੌਧਰੀ ਅਤੇ ਜਯੋਤੀ ਛੱਤਰੀ ਡਿਫੈਂਡਰ ਹੋਣਗੀਆਂ। ਮਿਡਫੀਲਡ ਦੀ ਜ਼ਿੰਮੇਵਾਰੀ ਵੈਸ਼ਨਵੀ ਵਿੱਠਲ ਫਾਲਕੇ, ਸੁਜਾਤਾ ਕੁਜੂਰ, ਮਨੀਸ਼ਾ ਚੌਹਾਨ, ਨੇਹਾ, ਸਲੀਮਾ, ਲਾਲਰੇਮਸਿਆਮੀ, ਸ਼ਰਮੀਲਾ ਦੇਵੀ, ਸੁਨੀਤਾ ਟੋਪੋ ਅਤੇ ਮਹਿਮਾ ਟੇਟੇ ਦੇ ਮੋਢਿਆਂ ‘ਤੇ ਹੋਵੇਗੀ। ਦੀਪਿਕਾ, ਨਵਨੀਤ, ਦੀਪਿਕਾ ਸੋਰੇਂਗ, ਬਲਜੀਤ ਕੌਰ, ਰੁਤੂਜਾ ਦਾਦਾਸੋ, ਬਿਊਟੀ ਡੁੰਗਡੁੰਗ ਅਤੇ ਸਾਕਸ਼ੀ ਰਾਣਾ ਫਾਰਵਰਡ ਹੋਣਗੀਆਂ। ਟੀਮ ਦੀ ਚੋਣ ਬਾਰੇ ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਨੇ ਕਿਹਾ, ‘ਅਸੀਂ ਸੰਤੁਲਿਤ ਟੀਮ ਬਣਾਈ ਹੈ, ਜਿਸ ਵਿੱਚ ਤਜਰਬੇ ਅਤੇ ਨੌਜਵਾਨ ਹੁਨਰ ਦਾ ਮਿਸ਼ਰਣ ਹੈ। ਯੂਰਪੀ ਗੇੜ ਪ੍ਰੋ ਲੀਗ ਦਾ ਅਹਿਮ ਗੇੜ ਹੈ।’ -ਪੀਟੀਆਈ