ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ੱਚਾ ਦੀ ਮੌਤ ਮਗਰੋਂ ਪਰਿਵਾਰ ਵੱਲੋਂ ਪ੍ਰਦਰਸ਼ਨ

06:40 PM Jun 29, 2023 IST
featuredImage featuredImage

ਜਤਿੰਦਰ ਸਿੰਘ ਬਾਵਾ

Advertisement

ਸ੍ਰੀ ਗੋਇੰਦਵਾਲ ਸਾਹਿਬ, 28 ਜੂਨ

ਕਸਬਾ ਫਤਿਆਬਾਦ ਦੇ ਪ੍ਰਾਈਵੇਟ ਹਸਪਤਾਲ ਵਿੱਚ ਗਰਭਵਤੀ ਔਰਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਪਰ ਅਪਰੇਸ਼ਨ ਤੋਂ ਕੁੱਝ ਸਮੇਂ ਬਾਅਦ ਔਰਤ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਹਸਪਤਾਲ ਦੇ ਡਾਕਟਰ ਉੱਪਰ ਲਾਪਰਵਾਹੀ ਵਰਤਣ ਦੇ ਦੋਸ਼ ਲਾਉਂਦੇ ਹੋਏ ਗੋਇੰਦਵਾਲ-ਤਰਨ ਤਾਰਨ ਹਾਈਵੇਅ ਜਾਮ ਕਰ ਦਿੱਤਾ।

Advertisement

ਜਾਣਕਾਰੀ ਅਨੁਸਾਰ ਮਲਕੀਤ ਕੌਰ (32) ਪਤਨੀ ਰਸ਼ਪਾਲ ਸਿੰਘ ਵਾਸੀ ਫਤਿਹਾਬਾਦ ਗਰਭਵਤੀ ਸੀ। ਉਹ ਡਿਲੀਵਰੀ ਲਈ ਕਸਬੇ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਈ ਗਈ ਸੀ। ਇਸ ਦੌਰਾਨ ਅਪਰੇਸ਼ਨ ਮਗਰੋਂ ਇੱਕ ਬੱਚੀ ਨੂੰ ਜਨਮ ਦੇਣ ਤੋਂ ਕੁੱਝ ਦੇਰ ਬਾਅਦ ਹੀ ਮਲਕੀਤ ਕੌਰ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਹਸਪਤਾਲ ਵੱਲੋਂ ਗਰਭਵਤੀ ਔਰਤ ਦੀ ਮੌਤ ਤੋਂ ਬਾਅਦ ਲਾਸ਼ ਨੂੰ ਉਸ ਦੇ ਘਰ ਪਹੁੰਚਾ ਦਿੱਤਾ ਗਿਆ। ਇਸ ਤੋਂ ਰੋਸ ਵਿੱਚ ਆੲੇ ਮਲਕੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰ ਉੱਪਰ ਅਪਰੇਸ਼ਨ ਦੌਰਾਨ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਲਾਸ਼ ਸੜਕ ‘ਤੇ ਰੱਖ ਕੇ ਗੋਇੰਦਵਾਲ-ਤਰਨ ਤਾਰਨ ਮੁੱਖ ਮਾਰਗ ਜਾਮ ਕਰ ਦਿੱਤਾ। ਮਲਕੀਤ ਕੌਰ ਦੇ ਪਤੀ ਰਸ਼ਪਾਲ ਸਿੰਘ, ਸਹੁਰਾ ਜੋਗਿੰਦਰ ਸਿੰਘ ਅਤੇ ਭਰਾ ਬਲਕਾਰ ਸਿੰਘ ਨੇ ਹਸਪਤਾਲ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਡਾਕਟਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਦੋ ਘੰਟੇ ਚੱਲੇ ਇਸ ਹੰਗਾਮੇ ਤੋਂ ਬਾਅਦ ਹਸਪਤਾਲ ਦੇ ਪ੍ਰਬੰਧਕਾਂ ਨੇ ਮਾਮਲੇ ਨੂੰ ਸ਼ਾਂਤ ਕਰਨ ਲਈ ਪੀੜਤ ਪਰਿਵਾਰ ਨਾਲ ਬੰਦ ਕਮਰਾ ਮੀਟਿੰਗ ਕਰ ਕੇ ਰਾਜ਼ੀਨਾਮਾ ਕਰਨਾ ਠੀਕ ਸਮਝਿਆ। ਇਸ ਤੋਂ ਬਾਅਦ ਪੁਲੀਸ ਵੱਲੋਂ ਆਵਾਜਾਈ ਬਹਾਲ ਕੀਤੀ ਗਈ।

ਹਸਪਤਾਲ ਦੇ ਮਾਲਕ ਡਾ. ਅਸ਼ੀਸ਼ ਗੁਪਤਾ ਨੇ ਆਖਿਆ ਕਿ ਗਰਭਵਤੀ ਦੀ ਸਰੀਰਕ ਸਥਿਤੀ ਬਾਰੇ ਪਰਿਵਾਰ ਨੂੰ ਪਹਿਲਾ ਹੀ ਸਪਸ਼ਟ ਕੀਤਾ ਗਿਆ ਸੀ ਕਿ ਜ਼ੱਚਾ ਅਤੇ ਬੱਚਾ ਦੋਵਾਂ ਨੂੰ ਖ਼ਤਰਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਜ਼ੋਰ ਪਾਉਣ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਹੀ ਮਾਹਿਰ ਡਾਕਟਰ ਦੀ ਟੀਮ ਵੱਲੋਂ ਇਹ ਅਪਰੇਸ਼ਨ ਕੀਤਾ ਗਿਆ ਸੀ ਜਿਸ ਦੌਰਾਨ ਗਰਭਵਤੀ ਔਰਤ ਦੀ ਮੌਤ ਹੋ ਗਈ।

Advertisement
Tags :
ਜ਼ੱਚਾਪਰਿਵਾਰਪ੍ਰਦਰਸ਼ਨਮਗਰੋਂਵੱਲੋਂ