ਭਾਅ ਸੂਚੀਆਂ ਦੁਕਾਨਾਂ ਦੇ ਬਾਹਰ ਚਿਪਕਾਉਣ ਦੀਆਂ ਹਦਾਇਤਾਂ
05:18 AM May 09, 2025 IST
ਅਜਨਾਲਾ (ਪੱਤਰ ਪ੍ਰੇਰਕ): ਉਪ ਮੰਡਲ ਮਜਿਸਟਰੇਟ ਅਜਨਾਲਾ ਦੇ ਹੁਕਮਾਂ ਅਨੁਸਾਰ ਨਗਰ ਪੰਚਾਇਤ ਅਜਨਾਲਾ ਵੱਲੋਂ ਸ਼ਹਿਰ ਅੰਦਰ ਸਮੂਹ ਦੁਕਾਨਦਾਰਾਂ ਨੂੰ ਪੱਤਰ ਜਾਰੀ ਕਰਕੇ ਵੱਖ ਵੱਖ ਵਿਕਣ ਵਾਲੇ ਸਾਮਾਨ ਦੀਆਂ ਰੇਟ ਲਿਸਟਾਂ ਦੁਕਾਨ ਦੇ ਬਾਹਰ ਚਪਕਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਹਦਾਇਤਾਂ ਮੁਤਾਬਿਕ ਜੇਕਰ ਦੁਕਾਨਦਾਰ ਨਿਰਧਾਰਤ ਕੀਮਤ ਤੋਂ ਵੱਧ ਕੀਮਤ ’ਤੇ ਸਾਮਾਨ ਵੇਚੇਗਾ ਤਾਂ ਉਸ ਦੀ ਦੁਕਾਨ ਜ਼ਬਤ ਕਰ ਲਈ ਜਾਵੇਗੀ। ਪੱਤਰ ਵਿੱਚ ਉਨ੍ਹਾਂ ਹਦਾਇਤ ਦਿੰਦਿਆਂ ਕਿਹਾ ਕਿ ਸ਼ਾਮ ਨੂੰ 7 ਵਜੇ ਦੁਕਾਨਾਂ ਦੇ ਬਾਹਰ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣ ਅਤੇ ਸ਼ਹਿਰ ਅੰਦਰ ਸਟਰੀਟ ਲਾਈਟਾਂ ਵੀ ਅਗਲੇ ਹੁਕਮਾਂ ਤੱਕ ਬੰਦ ਰਹਿਣਗੀਆਂ। ਜ਼ਿਕਰ ਯੋਗ ਹੈ ਕੀ ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਤਨਾਅ ਦੌਰਾਨ ਵੱਖ-ਵੱਖ ਦੁਕਾਨਾਂ ਤੇ ਗਾਹਕਾਂ ਦੀਆਂ ਸਾਮਾਨ ਲੈਣ ਲਈ ਵੱਡੀਆਂ ਵੱਡੀਆਂ ਭੀੜਾਂ ਦੇਖੀਆਂ ਗਈਆਂ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਸੰਭਾਵੀ ਕਾਲਾ ਬਜ਼ਾਰੀ ਰੋਕਣ ਲਈ ਸਖਤੀ ਦੇ ਆਦੇਸ਼ ਦਿੱਤੇ ਹਨ।
Advertisement
Advertisement