ਲੋੜਵੰਦ ਬੱਚਿਆਂ ਨੂੰ ਬੈਗ ਤੇ ਕਾਪੀਆਂ ਵੰਡੀਆਂ
05:34 AM May 09, 2025 IST
ਲੋੜਵੰਦ ਬੱਚਿਆਂ ਲਈ ਬੈਗ ਅਤੇ ਕਾਪੀਆਂ ਵੰਡਣ ਮੌਕੇ ਜਮਾਤ ਅਹਿਮਦੀਆ ਯੂਥ ਵਿੰਗ ਭਾਰਤ ਦੇ ਪ੍ਰਧਾਨ ਸਮੀਮ ਅਹਿਮਦ ਗੋਰੀ, ਸਕੂਲ ਮੁਖੀ ਵਿਜੇ ਕੁਮਾਰ ਅਤੇ ਹੋਰ। -ਫੋਟੋ: ਪਸਨਾਵਾਲ
ਕਾਦੀਆਂ: ਹਿਊਮੈਨਿਟੀ ਫਸਟ ਪੰਜਾਬ ਜਮਾਤ ਅਹਿਮਦੀਆ ਕਾਦੀਆਂ ਕਲੱਬ ਵੱਲੋਂ ਸਰਕਾਰੀ ਹਾਈ ਸਕੂਲ ਬਸਰਾਏ ਵਿੱਚ ਲੋੜਵੰਦ ਬੱਚਿਆਂ ਨੂੰ ਬੈਗ ਅਤੇ ਕਾਪੀਆਂ ਵੰਡੀਆਂ ਗਈਆਂ। ਇਸ ਮੌਕੇ ਜਮਾਤ ਅਹਿਮਦੀਆ ਯੂਥ ਵਿੰਗ ਭਾਰਤ ਦੇ ਪ੍ਰਧਾਨ ਸਮੀਮ ਅਹਿਮਦ ਗੋਰੀ ਅਤੇ ਪੰਜਾਬ ਦੇ ਪ੍ਰਧਾਨ ਨਵੀਦ ਅਹਿਮਦ ਫਜ਼ਲ ਨੇ ਆਪਣੀ ਟੀਮ ਸਮੇਤ ਸ਼ਿਰਕਤ ਕੀਤੀ। ਉਨ੍ਹਾਂ ਨਾਲ ਸਬਾਹਤ ਰਜ਼ਾ ਮੁਹੰਮਦ ਅਬਦੁਲ ਸਲਾਮ ਤਾਰੀ ਵੀ ਹਾਜ਼ਰ ਸਨ। ਸਕੂਲ ਦੇ ਮੁਖੀ ਅਤੇ ਬੀਐੱਨਓ ਵਿਜੇ ਕੁਮਾਰ ਨੇ ਦੱਸਿਆ ਕਿ ਜਮਾਤ ਅਹਿਮਦੀਆ ਯੂਥ ਵਿੰਗ ਵੱਲੋਂ ਪਹਿਲਾਂ ਵੀ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ, ਸਟੇਸਨਰੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਸਕੂਲ ਮੁਖੀ ਵਿਜੇ ਕੁਮਾਰ ਨੇ ਜਮਾਤ ਅਹਿਮਦੀਆ ਕਾਦੀਆਂ ਅਤੇ ਯੂਥ ਕਲੱਬ ਹਿਊਮੈਨਿਟੀ ਫਸਟ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement