ਬ੍ਰਾਹਮਣ ਸਮਾਜ ਵੱਲੋਂ ਖੇਡ ਮੰਤਰੀ ਨੂੰ ਮੰਗ ਪੱਤਰ
07:30 AM Aug 22, 2020 IST
ਪੱਤਰ ਪ੍ਰੇਰਕ
ਪਿਹੋਵਾ, 21 ਅਗਸਤ
Advertisement
ਸਰਸਵਤੀ ਤੀਰਥ ’ਤੇ ਬਣੇ ਚਾਰ ਪੁਰਾਤਨ ਸਮਾਰਕਾਂ ਦੀ ਸੁਰੱਖਿਆ ਅਤੇ ਤੀਰਥ ’ਤੇ ਮੱਸਿਆ ਦੇ ਦਿਨ ਕਰਮਕਾਂਡ ਕਰਵਾਉਣ ਸਬੰਧੀ ਦੀ ਤੀਰਥ ਪੁਰੋਹਿਤਾਂ ਵੱਲੋਂ ਖੇਡ ਮੰਤਰੀ ਸੰਦੀਪ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਪੱਤਰ ਵਿੱਚ ਬ੍ਰਾਹਮਣ ਸਮਾਜ ਦੇ ਗੋਪਾਲ ਕੌਸ਼ਿਕ, ਆਸ਼ੀਸ਼ ਚੱਕਰਪਾਣੀ, ਰਾਕੇਸ਼ ਪੁਰੋਹਿਤ, ਕੁਲਦੀਪ, ਵਿਨੋਦ ਸ਼ਰਮਾ ਤੇ ਸੋਨੂ ਸ਼ਰਮਾ ਨੇ ਕਿਹਾ ਕਿ ਸਾਰੇ ਤੀਰਥ ਪੁਰੋਹਿਤ ’ਤੇ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਸਫ਼ਾਈ ਮੁਹਿੰਮ ਵਿੱਚ ਸਹਿਯੋਗ ਕਰਨ ਨੂੰ ਤਿਆਰ ਹਨ, ਪਰ ਉਨ੍ਹਾਂ ਦੀ ਮੰਗ ਹੈ ਕਿ ਨਵੇਂ ਪੁਲ ਦੀ ਉਸਾਰੀ ਦੌਰਾਨ ਇਥੇ ਬਣੀ ਚਾਰ ਪੁਰਾਤਨ ਬੁਰਜੀਆਂ ਨੂੰ ਨਾ ਤੋੜਿਆ ਜਾਵੇ। ਇਹ ਬੁਰਜੀਆਂ ਇਨ੍ਹਾਂ ਦੇ ਪੁਰਖਿਆਂ ਦੀ ਨਿਸ਼ਾਨੀ ਹੈ। ਖੇਡ ਮੰਤਰੀ ਨੇ ਕਿਹਾ ਕਿ ਤੀਰਥ ਨੂੰ ਲੈ ਕੇ ਜੋ ਵੀ ਫੈਸਲਾ ਲਿਆ ਜਾਵੇਗਾ ਉਸ ਵਿੱਚ ਬ੍ਰਾਹਮਣ ਸਮਾਜ ਅਤੇ ਤੀਰਥ ਪੁਰੋਹਿਤਾਂ ਦੀ ਸਲਾਹ ਲਈ ਜਾਵੇਗੀ।
Advertisement
Advertisement