ਦਿੱਲੀ: ਲੜਕੇ ਤੇ ਲੜਕੀ ਦੀਆਂ ਲਾਸ਼ਾਂ ਦਰਖਤ ’ਤੇ ਲਟਕਦੀਆਂ ਮਿਲੀਆਂ
06:27 PM Mar 23, 2025 IST
ਪੱਤਰ ਪ੍ਰੇਰਕ
Advertisement
ਨਵੀਂ ਦਿੱਲੀ, 23 ਮਾਰਚ
ਦੱਖਣੀ ਦਿੱਲੀ ਦੇ ਹੌਜ਼ ਖਾਸ ਸਥਿਤ ਡੀਅਰ ਪਾਰਕ ਵਿੱਚ ਨੌਜਵਾਨ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਦਰੱਖਤ ਨਾਲ ਭੇਤਭਰੀ ਹਾਲਤ ਵਿੱਚ ਲਟਕਦੀਆਂ ਮਿਲੀਆਂ। ਇਸ ਘਟਨਾ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਇਸ ਸਬੰਧੀ ਕੇਸ ਦਰਜ ਕਰਕੇ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੂੰ ਅੱਜ ਸਵੇਰੇ 6.31 ਵਜੇ ਬਲਜੀਤ ਸਿੰਘ ਨਾਂ ਦੇ ਸੁਰੱਖਿਆ ਗਾਰਡ ਨੇ ਫੋਨ ਕਰਕੇ ਉਕਤ ਘਟਨਾ ਦੀ ਸੂਚਨਾ ਮਿਲੀ।
Advertisement
ਜਾਣਕਾਰੀ ਮੁਤਾਬਕ ਅੱਜ ਸਵੇਰੇ ਸਫਦਰਜੰਗ ਥਾਣਾ ਖੇਤਰ ਵਿੱਚ ਸਥਿਤ ਡੀਅਰ ਪਾਰਕ ’ਚ ਇਕ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਇਕ ਦਰੱਖਤ ਨਾਲ ਲਟਕਦੀਆਂ ਮਿਲੀਆਂ। ਲੜਕਾ ਅਤੇ ਲੜਕੀ ਦੋਵਾਂ ਦੀ ਉਮਰ 17 ਕੁ ਸਾਲ ਲੱਗਦੀ ਹੈ। ਸ਼ੱਕ ਹੈ ਕਿ ਦੋਵਾਂ ਨੇ ਦਰੱਖਤ ਦੇ ਟਾਹਣੇ ’ਤੇ ਰੱਸੀ ਨਾਲ ਫਾਹਾ ਲੈ ਲਿਆ। ਸੂਚਨਾ ਮਿਲਣ 'ਤੇ ਪੁਲੀਸ ਨੇ ਕ੍ਰਾਈਮ ਟੀਮ ਨੂੰ ਜਾਂਚ ਲਈ ਬੁਲਾਇਆ ਅਤੇ ਲਾਸ਼ਾਂ ਨੂੰ ਮੁਰਦਾਘਰ ਭੇਜ ਦਿੱਤਾ ਗਿਆ। ਪੁਲੀਸ ਨੇ ਲਾਸ਼ਾਂ ਦੀ ਪਛਾਣ ਲਈ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement