ਸੀਨੀਅਰ ਪਾਸਪੋਰਟ ਸੁਪਰਡੈਂਟ ਦੇ ਤਿੰਨ ਟਿਕਾਣਿਆਂ ’ਤੇ ਛਾਪੇ
04:43 AM Mar 27, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਮਾਰਚ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਖੇਤਰੀ ਪਾਸਪੋਰਟ ਦਫ਼ਤਰ, ਗਾਜ਼ੀਆਬਾਦ ਵਿੱਚ ਤਾਇਨਾਤ ਸੀਨੀਅਰ ਪਾਸਪੋਰਟ ਸੁਪਰਡੈਂਟ ਦੀਪਕ ਚੰਦਰਾ ਦੇ ਪਟਨਾ ਅਤੇ ਗਾਜ਼ੀਆਬਾਦ ਦੇ ਰਾਜਨਗਰ ਐਕਸਟੈਨਸ਼ਨ ਵਿੱਚ ਤਿੰਨ ਟਿਕਾਣਿਆਂ ’ਤੇ ਛਾਪੇ ਮਾਰੇ ਅਤੇ 60 ਲੱਖ ਰੁਪਏ ਦੀ ਨਕਦੀ ਅਤੇ ਕਰੋੜਾਂ ਦੀ ਜਾਇਦਾਦ ਦੇ ਦਸਤਾਵੇਜ਼ ਬਰਾਮਦ ਕੀਤੇ। ਇਸ ਤੋਂ ਇਲਾਵਾ ਸੀਬੀਆਈ ਨੇ ਬੈਂਕ ਡਿਪਾਜ਼ਿਟ ਖਾਤਿਆਂ, ਸੇਲ ਡੀਡ, ਮਿਊਚਲ ਫੰਡ ਅਤੇ ਜੀਵਨ ਬੀਮਾ ਪਾਲਿਸੀਆਂ ਵਿੱਚ ਨਿਵੇਸ਼ ਨਾਲ ਸਬੰਧਤ ਦਸਤਾਵੇਜ਼ ਵੀ ਜ਼ਬਤ ਕੀਤੇ ਹਨ। ਸੀਬੀਆਈ ਅਧਿਕਾਰੀਆਂ ਮੁਤਾਬਕ ਅਧਿਕਾਰੀ ਨੇ ਖੇਤਰੀ ਪਾਸਪੋਰਟ ਦਫ਼ਤਰ, ਗਾਜ਼ੀਆਬਾਦ ਵਿੱਚ ਸਹਾਇਕ ਪਾਸਪੋਰਟ ਸੁਪਰਡੈਂਟ, ਸੁਪਰਡੈਂਟ ਅਤੇ ਸੀਨੀਅਰ ਸੁਪਰਡੈਂਟ ਦੇ ਅਹੁਦਿਆਂ ’ਤੇ ਰਹਿੰਦਿਆਂ ਭ੍ਰਿਸ਼ਟਾਚਾਰ ਕੀਤਾ। ਉਸ ਨੇ ਆਪਣੀ ਆਮਦਨ ਦੇ ਸਰੋਤਾਂ ਤੋਂ 146.43 ਫੀਸਦੀ ਜ਼ਿਆਦਾ ਦੌਲਤ ਹਾਸਲ ਕੀਤੀ।
Advertisement
Advertisement