ਚੀਨੀ ਕੋਲਾ ਕੰਪਨੀ ਦੀ ਇਮਾਰਤ ਵਿੱਚ ਅੱਗ ਲੱਗੀ; 26 ਹਲਾਕ, 60 ਤੋਂ ਵੱਧ ਜ਼ਖ਼ਮੀ
07:38 AM Nov 17, 2023 IST
ਪੇਈਚਿੰਗ, 16 ਨਵੰਬਰ
ਉੱਤਰੀ ਚੀਨ ਦੇ ਸ਼ਾਂਕਸੀ ਸੂਬੇ ਵਿੱਚ ਇੱਕ ਕੋਲੇ ਦੀ ਖਾਣ ਕੰਪਨੀ ਦੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 26 ਜਣਿਆਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਜ਼ਖ਼ਮੀ ਹੋ ਗਏ। ਚੀਨ ਦੇ ਸਰਕਾਰੀ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਲਿਊਲਿਆਂਗ ਸ਼ਹਿਰ ਦੇ ਲਿਸ਼ੀ ਜ਼ਿਲ੍ਹੇ ’ਚ ਸਥਿਤ ਪੰਜ ਮੰਜ਼ਿਲਾਂ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਅੱਗ ਸਵੇਰੇ ਕਰੀਬ 6:50 ’ਤੇ ਲੱਗੀ। ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਅੱਗ ਲੱਗਣ ਕਾਰਨ 26 ਜਣਿਆਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ‘ਗਲੋਬਲ ਟਾਈਮਜ਼’ ਅਖ਼ਬਾਰ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ। -ਪੀਟੀਆਈ
Advertisement
Advertisement