ਵਿਸ਼ਵ ਬੈਂਕ ਤੇ ਆਈਐੱਫਸੀ ਵੱਲੋਂ ਪਾਕਿਸਤਾਨੀ ਪ੍ਰਾਜੈਕਟ ਲਈ ਕਰਜ਼ਾ ਮਨਜ਼ੂਰ
05:18 AM Jun 14, 2025 IST
ਇਸਲਾਮਾਬਾਦ: ਇੰਟਰਨੈਸ਼ਨਲ ਫਾਈਨਾਂਸ ਕਾਰਪੋਰੇਸ਼ਨ (ਆਈਐੱਫਸੀ) ਅਤੇ ਵਿਸ਼ਵ ਬੈਂਕ ਨੇ ਪਾਕਿਸਤਾਨ ਦੇ ਪ੍ਰਮੁੱਖ ਮਾਈਨਿੰਗ ਅਤੇ ਸਰੋਤ ਵਿਕਾਸ ਪ੍ਰਾਜੈਕਟ ਲਈ 70 ਕਰੋੜ ਅਮਰੀਕੀ ਡਾਲਰ ਦੇ ਰਿਆਇਤੀ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ‘ਰੇਕੋ ਡਿਕ’ ਪ੍ਰਾਜੈਕਟ ਬਲੋਚਿਸਤਾਨ ਸੂਬੇ ਵਿੱਚ ਚਲਾਇਆ ਜਾ ਰਿਹਾ ਹੈ, ਜੋ ਦੇਸ਼ ਦੇ ਖਣਿਜਾਂ ਨਾਲ ਭਰਪੂਰ ਖੇਤਰ ਵਜੋਂ ਜਾਣਿਆ ਜਾਂਦਾ ਹੈ। ਕਰਜ਼ੇ ਦੀ ਇਸ ਪ੍ਰਵਾਨਗੀ ਨੂੰ ਪਾਕਿਸਤਾਨ ਲਈ ਅਹਿਮ ਜਿੱਤ ਮੰਨਿਆ ਜਾ ਰਿਹਾ ਹੈ। -ਪੀਟੀਆਈ
Advertisement
Advertisement