Bomb Threat: ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ
12:15 PM Jun 13, 2025 IST
ਬੈਂਕਾਕ, 13 ਜੂਨ
Advertisement
ਥਾਈਲੈਂਡ ਦੇ ਫੁਕੇਟ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਅੱਜ ਬੰਬ ਦੀ ਧਮਕੀ ਮਿਲਣ ਮਗਰੋਂ ਟਾਪੂ ਦੇ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ। ਥਾਈਲੈਂਡ ਏਅਰਪੋਰਟਸ ਦੇ ਅਧਿਕਾਰੀ ਨੇ ਕਿਹਾ ਕਿ ਜਹਾਜ਼ ਦੇ ਲੈਂਡ ਕਰਨ ਮਗਰੋਂ ਸੁਰੱਖਿਆ ਪ੍ਰੋਟੋਕਾਲ ਮੁਤਾਬਕ ਯਾਤਰੀਆਂ ਨੂੰ ਫਲਾਈਟ ਏਆਈ 379 ਵਿਚੋਂ ਬਾਹਰ ਕੱਢਿਆ ਗਿਆ।
ਫਲਾਈਟ ਵਿਚ 156 ਯਾਤਰੀ ਸਵਾਰ ਸਨ ਤੇ ਬੰਬ ਦੀ ਧਮਕੀ ਉਦੋਂ ਮਿਲੀ ਜਦੋਂ ਜਹਾਜ਼ ਹਵਾ ਵਿਚ ਸੀ। ਫਲਾਈਟ ਟਰੈਕਰ Flightradar24 ਮੁਤਾਬਕ ਜਹਾਜ਼ ਨੇ ਫੁਕੇਟ ਹਵਾਈ ਅੱਡੇ ਤੋਂ ਸਵੇਰੇ 9:30 ਵਜੇ ਦੇ ਕਰੀਬ ਉਡਾਣ ਭਰੀ, ਪਰ ਇਹ ਅੰਡੇਮਾਨ ਸਾਗਰ ਉੱਤੇ ਇਕ ਵੱਡਾ ਚੱਕਰ ਲਾਉਣ ਮਗਰੋਂ ਥਾਈ ਟਾਪੂ ’ਤੇ ਮੁੜ ਆਇਆ। ਹਵਾਈ ਅੱਡਾ ਪ੍ਰਸ਼ਾਸਨ ਨੇ ਬੰਬ ਦੀ ਧਮਕੀ ਬਾਰੇ ਬਹੁਤੇ ਵੇਰਵੇ ਨਹੀਂ ਦਿੱਤੇ ਹਨ। -ਰਾਇਟਰਜ਼
Advertisement
Advertisement