ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰੰਪ ਦੇ ਚੋਣਾਂ ਨਾਲ ਸਬੰਧਤ ਕਾਰਜਕਾਰੀ ਹੁਕਮਾਂ ’ਤੇ ਰੋਕ

05:19 AM Jun 14, 2025 IST
featuredImage featuredImage

ਅਟਲਾਂਟਾ, 13 ਜੂਨ
ਅਮਰੀਕਾ ਦੀ ਸੰਘੀ ਅਦਾਲਤ ਨੇ ਚੋਣ ਪ੍ਰਣਾਲੀ ਵਿੱਚ ਵੱਡੇ ਬਦਲਾਵਾਂ ਸਬੰਧੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਦਿੱਤਾ ਹੈ। ਸੰਘੀ ਜੱਜ ਨੇ ਡੈਮੋਕਰੈਟਿਕ ਲੀਡਰਸ਼ਿਪ ਵਾਲੇ ਪ੍ਰਾਂਤਾਂ ਦੇ ਅਟਾਰਨੀ ਜਨਰਲਾਂ ਦੇ ਇਕ ਸਮੂਹ ਦੇ ਪੱਖ ਵਿੱਚ ਆਪਣਾ ਫੈਸਲਾ ਸੁਣਾਇਆ ਹੈ। ਇਸ ਸਮੂਹ ਨੇ ਅਮਰੀਕਾ ਵਿੱਚ ਚੋਣਾਂ ’ਚ ਬਦਲਾਵਾਂ ਸਬੰਧੀ ਕੋਸ਼ਿਸ਼ਾਂ ਨੂੰ ਅਸੰਵਿਧਾਨਕ ਦੱਸਦੇ ਹੋਏ ਟਰੰਪ ਪ੍ਰਸ਼ਾਸਨ ਦੇ ਕਾਰਜਕਾਰੀ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਟਰੰਪ ਵੱਲੋਂ 25 ਮਾਰਚ ਨੂੰ ਜਾਰੀ ਕਾਰਜਕਾਰੀ ਹੁਕਮਾਂ ਦਾ ਉਦੇਸ਼ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਮਜਬੂਰ ਕਰਨਾ ਸੀ ਕਿ ਉਹ ਸੰਘੀ ਚੋਣਾਂ ਲਈ ਵੋਟਰ ਵਜੋਂ ਰਜਿਸਟਰੇਸ਼ਨ ਕਰਵਾਉਣ ਵਾਲੇ ਹਰੇਕ ਵਿਅਕਤੀ ਕੋਲੋਂ ਨਾਗਰਿਕਤਾ ਦਾ ਦਸਤਾਵੇਜ਼ੀ ਪ੍ਰਮਾਣ ਮੰਗਣ। ਇਸ ਤੋਂ ਇਲਾਵਾ ਉਹ ਡਾਕ ਰਾਹੀਂ ਆਈਆਂ ਸਿਰਫ਼ ਉਹੀ ਵੋਟਾਂ ਸਵੀਕਾਰ ਕਰਨ ਜਿਹੜੀਆਂ ਕਿ ਵੋਟਿੰਗ ਵਾਲੇ ਦਿਨ ਤੱਕ ਪ੍ਰਾਪਤ ਹੋ ਜਾਣ ਅਤੇ ਇਹ ਸ਼ਰਤ ਵੀ ਰੱਖਣ ਕਿ ਜਿਹੜੇ ਸੂਬੇ ਇਸ ਨਵੀਂ ਮਿਆਦ ਨੂੰ ਮੰਨਣ, ਉਨ੍ਹਾਂ ਨੂੰ ਹੀ ਸੰਘੀ ਚੋਣਾਂ ਫੰਡ ਜਾਰੀ ਕੀਤੇ ਜਾਣ। -ਏਪੀ

Advertisement

Advertisement