ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ: ਆਪਣਾ ਹੀ ਬੱਚਾ ਅਗਵਾ ਕਰਕੇ ਭਾਰਤ ਭੱਜਿਆ ਵਿਅਕਤੀ ਕੈਨੇਡਾ ਵਾਪਸੀ ਮੌਕੇ ਗ੍ਰਿਫਤਾਰ

10:07 AM Jun 13, 2025 IST
featuredImage featuredImage

ਵੈਨਕੂਵਰ, 13 ਜੂਨ

Advertisement

ਬੀਤੇ ਵਰ੍ਹੇ ਜੁਲਾਈ ਮਹੀਨੇ ਵਿਚ ਆਪਣੇ ਹੀ ਤਿੰਨ ਸਾਲ ਦੇ ਬੱਚੇ ਨੂੰ ਅਗਵਾ ਕਰਕੇ ਭਾਰਤ ਭੱਜੇ ਪਿਤਾ ਨੂੰ ਬੀਤੇ ਦਿਨ ਟਰਾਂਟੋ ਹਵਾਈ ਅੱਡੇ ਤੇ ਉਤਰਦਿਆਂ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਕਪਿਲ ਸੂਨਕ (48) ਅਤੇ ਕੈਮਿਲਾ ਵਿਲਾਸ ਦਾ ਕਈ ਸਾਲ ਪਹਿਲਾਂ ਵਿਆਹ ਹੋਇਆ ਸੀ ਜਿੰਨ੍ਹਾਂ ਦਾ ਇੱਕ ਪੁੱਤਰ ਵੈਲਿਨਟੈਨੋ ਹੈ। ਪਰ ਦੋ ਸਾਲ ਪਹਿਲਾਂ ਦੋਹਾਂ ਦੇ ਵਿਆਹੁਤਾ ਸਬੰਧ ਵਿਗੜ ਗਏ ਇਸ ਦੌਰਾਨ ਅਦਾਲਤ ਨੇ ਇਨ੍ਹਾਂ ਦੇ ਕੇਸ ਸਬੰਧੀ ਫੈਸਲੇ ਤੱਕ ਬੱਚਾ ਮਾਂ ਨੂੰ ਸਪੁਰਦ ਕੀਤਾ ਤੇ ਸੂਨਕ ਉੱਤੇ ਬੱਚੇ ਤੋਂ ਦੂਰ ਰਹਿਣ ਦੀ ਪਬੰਦੀ ਲਗਾ ਦਿੱਤੀ ਗਈ।

ਪਰ ਇਸ ਦੌਰਾਨ ਸੂਨਕ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਬੱਚੇ ਨੂੰ ਕੇਅਰ ਸੈਂਟਰ ਤੋਂ ਅਗਵਾ ਕੀਤਾ ਤੇ ਭਾਰਤ ਲੈ ਗਿਆ। ਜਿਸ ਤੋਂ ਬਾਅਦ ਜਨਵਰੀ ਕੈਮਿਲਾ ਉਨ੍ਹਾਂ ਦੀ ਭਾਲ ਲਈ ਭਾਰਤ ਆਈ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਕੇਸ ਕਰਨ ਉਪਰੰਤ ਬੱਚਾ ਆਪਣੀ ਕਸਟਡੀ ਵਿੱਚ ਲੈ ਕੇ ਕੈਨੇਡਾ ਵਾਪਸ ਆਈ।ਉਧਰ ਕੈਨੇਡਾ ਪੁਲੀਸ ਵੱਲੋਂ ਸੂਨਕ ਵਿਰੁੱਧ ਅਗਵਾ ਦਾ ਮਾਮਲਾ ਦਰਜ ਕੀਤਾ ਹੋਇਆ ਸੀ। ਬੀਤੇ ਦਿਨ ਜਿਵੇਂ ਹੀ ਉਹ ਵਾਪਸ ਕੈਨੇਡਾ ਪਹੁੰਚਿਆ ਤਾਂ ਬਾਰਡਰ ਸੁਰੱਖਿਆ ਏਜੰਸੀ ਵਲੋਂ ਉਸ ਨੂੰ ਗ੍ਰਿਫਤਾਰ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।

Advertisement

 

Advertisement