ਛੱਤੀਸਗੜ੍ਹ: ਬੀਜਾਪੁਰ ਵਿੱਚ ਬਾਰੂਦੀ ਸੁਰੰਗ ਧਮਾਕੇ ’ਚ ਦੋ ਜਵਾਨ ਜਖ਼ਮੀ
10:13 PM Mar 23, 2025 IST
ਬੀਜਾਪੁਰ, 23 ਮਾਰਚ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂਂ ਵੱਲੋਂ ਸੁਰੱਖਿਆ ਬਲਾਂ ਦੇ ਵਾਹਨ ਨਿਸ਼ਾਨਾ ਬਣੇ ਕੇ ਕੀਤੇ ਬਾਰੂਦੀ ਸੁਰੰਗ (ਆਈਈਡੀ) ਧਮਾਕੇ ’ਚ ਦੋ ਸੁਰੱਖਿਆ ਜਵਾਨ ਜ਼ਖਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਧਮਾਕਾ ਸ਼ਾਮ ਨੂੰ ਲਗਪਗ 5.45 ਵਜੇ ਮਦੇਡ ਥਾਣੇ ਅਧੀਨ ਪੈਂਦੇ ਗੋਰਲਾ ਨਾਲੇ ਨੇੜੇ ਹੋਇਆ।
ਪੁਲੀਸ ਨੇ ਦੱਸਿਆ ਕਿ ਧਮਾਕੇ ਕਾਰਨ ਸੂਬਾ ਪੁਲੀਸ ਦੀ ਯੂਨਿਟ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਦੋ ਕਰਮਚਾਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐਸਟੀਐਫ ਦੀ ਟੀਮ ਨਕਸਲ ਵਿਰੋਧੀ ਮੁਹਿੰਮ ਤੋਂ ਬਾਅਦ ਪਿਕਅੱਪ ਗੱਡੀ ਵਿੱਚ ਵਾਪਸ ਆ ਰਹੀ ਸੀ, ਉਸ ਦੌਰਾਨ ਧਮਾਕਾ ਹੋ ਗਿਆ।
ਅਧਿਕਾਰੀ ਨੇ ਕਿਹਾ ਕਿ ਨਕਸਲੀਆਂ ਦੀ ਭਾਲ ਲਈ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। -ਪੀਟੀਆਈ
Advertisement
Advertisement