ਚੰਦਰਪੁਰੀ, ਬੋਹ ਤੇ ਬਬਿਆਲ ਨੂੰ ਸਿਟੀ ਬੱਸ ਸੇਵਾ ਦੀ ਸਹੂਲਤ ਮਿਲੀ: ਅਨਿਲ ਵਿੱਜ
ਸਰਬਜੀਤ ਸਿੰਘ ਭੱਟੀ
ਅੰਬਾਲਾ, 6 ਅਪਰੈਲ
ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਲੋਕਾਂ ਨੂੰ ਮੁਢਲੀ ਸਹੂਲਤਾਂ ਮੁਹਈਆ ਕਰਾਉਣ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ। ਉਹ ਅੱਜ ਅੰਬਾਲਾ ਦੇ ਚੰਦਰਪੁਰੀ ਵਾਰਡ ਨੰਬਰ 22 ਵਿੱਚ ਨਵੀਂ ਧਰਮਸ਼ਾਲਾ ਦਾ ਉਦਘਾਟਨ ਮੌਕੇ ਬੋਲ ਰਹੇ ਸਨ। ਉਨ੍ਹਾਂ ਨੇ ਐਲਾਨ ਕੀਤਾ ਕਿ ਚੰਦਰਪੁਰੀ, ਬੋਹ ਅਤੇ ਬਬਿਆਲ 'ਚ ਸਿਟੀ ਬੱਸ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਛੇਤੀ ਹੀ ਇਨ੍ਹਾਂ ਥਾਵਾਂ ’ਤੇ ਬੱਸ ਕਿਊ ਸ਼ੈਲਟਰ ਵੀ ਲਗਾਏ ਜਾਣਗੇ, ਜਿਥੇ ਪੱਖਿਆਂ ਦੀ ਵੀ ਸਹੂਲਤ ਹੋਵੇਗੀ।
ਵਿੱਜ ਨੇ ਕਿਹਾ ਕਿ ਧਰਮਸ਼ਾਲਾਵਾਂ ਸਮਾਜ, ਜੀਵਨ ਅਤੇ ਸਭਿਆਚਾਰ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਦੀ ਸਹਾਇਤਾ ਨਾਲ ਲੋਕ ਵਿਆਹ, ਭੋਗ, ਤੇ ਹੋਰ ਸਮਾਜਿਕ ਸਮਾਰੋਹ ਆਸਾਨੀ ਨਾਲ ਕਰ ਸਕਣਗੇ। ਉਨ੍ਹਾਂ ਐਲਾਨ ਕੀਤਾ ਕਿ ਸ਼ਿਵ-ਪਾਰਵਤੀ ਧਰਮਸ਼ਾਲਾ ਲਈ ਹੋਰ 20 ਲੱਖ ਰੁਪਏ ਜਾਰੀ ਕੀਤੇ ਜਾਣਗੇ ਤਾਂ ਜੋ ਇੱਥੇ ਇਕ ਹੋਰ ਸ਼ਾਨਦਾਰ ਭਵਨ ਬਣ ਸਕੇ। ਉਨ੍ਹਾਂ ਦੱਸਿਆ। ਉਨ੍ਹਾਂ ਨੇ ਸ਼ਾਹਪੁਰ, ਮਛੋਡਾ, ਸ਼ਿਵਾਲਾ ਸਮੇਤ ਕਈ ਥਾਵਾਂ 'ਤੇ ਵੀ ਧਰਮਸ਼ਾਲਾਵਾਂ ਬਣ ਰਹੀਆਂ ਹਨ।